ਨਵੀ ਮੁੰਬਈ ’ਚ ਦੋ ਪੰਜਾਬੀ ਹੈਰੋਇਨ ਸਣੇ ਗ੍ਰਿਫ਼ਤਾਰ
ਠਾਣੇ: ਮਹਾਰਾਸ਼ਟਰ ਦੇ ਨਵੀ ਮੁੰਬਈ ਵਿੱਚ ਪੁਲੀਸ ਨੇ ਲੌਜ ਤੋਂ 15.36 ਲੱਖ ਰੁਪਏ ਦੀ ਹੈਰੋਇਨ ਜ਼ਬਤ ਕਰ ਕੇ ਪੰਜਾਬ ਦੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦੇ ਨਸ਼ਾ ਤਸਕਰੀ ਰੋਕੂ ਸੈੱਲ ਨੇ 5 ਜੁਲਾਈ ਨੂੰ ਸੀਬੀਡੀ-ਬੇਲਾਪੁਰ ਖੇਤਰ ਦੀ ਲੌਜ...
Advertisement
ਠਾਣੇ: ਮਹਾਰਾਸ਼ਟਰ ਦੇ ਨਵੀ ਮੁੰਬਈ ਵਿੱਚ ਪੁਲੀਸ ਨੇ ਲੌਜ ਤੋਂ 15.36 ਲੱਖ ਰੁਪਏ ਦੀ ਹੈਰੋਇਨ ਜ਼ਬਤ ਕਰ ਕੇ ਪੰਜਾਬ ਦੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦੇ ਨਸ਼ਾ ਤਸਕਰੀ ਰੋਕੂ ਸੈੱਲ ਨੇ 5 ਜੁਲਾਈ ਨੂੰ ਸੀਬੀਡੀ-ਬੇਲਾਪੁਰ ਖੇਤਰ ਦੀ ਲੌਜ ਵਿੱਚ ਛਾਪਾ ਮਾਰਿਆ। ਛਾਪੇ ਦੌਰਾਨ ਕਪੂਰਥਲਾ ਦੇ ਪਰਮਜੀਤ ਸਿੰਘ ਮਹਿੰਦਰ ਸਿੰਘ (29) ਅਤੇ ਤਰਨਤਾਰਨ ਦੇ ਸੁਖਵਿੰਦਰ ਦਾਰਾ ਸਿੰਘ (35) ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ 15.36 ਲੱਖ ਰੁਪਏ ਦੀ 38.4 ਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ। ਦੋਵਾਂ ਨੇ ਆਪਣੇ ਸਾਮਾਨ ਵਿੱਚ ਪਾਬੰਦੀਸ਼ੁਦਾ ਸਮੱਗਰੀ ਛੁਪਾ ਰੱਖੀ ਸੀ। ਕਮਰੇ ਵਿੱਚ ਮੌਜੂਦ ਤਿੰਨ ਹੋਰ ਮੁਲਜ਼ਮ ਭੱਜਣ ਵਿੱਚ ਸਫਲ ਰਹੇ, ਜਿਨ੍ਹਾਂ ਦੀ ਭਾਲ ਜਾਰੀ ਹੈ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। -ਪੀਟੀਆਈ
Advertisement
Advertisement
×