ਟਰਾਲੇ ਦੀ ਫੇਟ ਕਾਰਨ ਦੋ ਭਰਾਵਾਂ ਦੀ ਮੌਤ
ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 4 ਜੁਲਾਈ ਇੱਥੇ ਸੜਕ ਹਾਦਸੇ ਵਿੱਚ ਦੋ ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੁੱਗਰੀ ਪੁਲ ਤੋਂ ਹੇਠਾਂ ਗਿੱਲ ਨਹਿਰ ਕੋਲ ਮੋਟਰਸਾਈਕਲ ’ਤੇ ਜਾ ਰਹੇ ਦੋ ਭਰਾਵਾਂ ਨੂੰ ਟਰਾਲੇ ਨੇ ਫੇਟ ਮਾਰ ਦਿੱਤੀ ਜਿਸ ਕਾਰਨ ਦੋਵਾਂ...
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 4 ਜੁਲਾਈ
Advertisement
ਇੱਥੇ ਸੜਕ ਹਾਦਸੇ ਵਿੱਚ ਦੋ ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੁੱਗਰੀ ਪੁਲ ਤੋਂ ਹੇਠਾਂ ਗਿੱਲ ਨਹਿਰ ਕੋਲ ਮੋਟਰਸਾਈਕਲ ’ਤੇ ਜਾ ਰਹੇ ਦੋ ਭਰਾਵਾਂ ਨੂੰ ਟਰਾਲੇ ਨੇ ਫੇਟ ਮਾਰ ਦਿੱਤੀ ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ।
ਬਸੰਤ ਨਗਰ ਨਿਊ ਸ਼ਿਮਲਾਪੁਰੀ ਵਾਸੀ ਸ਼ੇਰ ਸਿੰਘ ਅਤੇ ਉਸ ਦਾ ਭਰਾ ਜਸਵੰਤ ਆਪਣੇ ਮੋਟਰਸਾਈਕਲ ’ਤੇ ਘਰ ਜਾ ਰਹੇ ਸਨ ਤਾਂ ਗਿੱਲ ਨਹਿਰ ਵੱਲੋਂ ਆਏ ਟਰਾਲੇ ਨੇ ਮੋਟਰਸਾਈਕਲ ਨੂੰ ਫੇਟ ਮਾਰੀ। ਇਸ ਨਾਲ ਸ਼ੇਰ ਸਿੰਘ ਤੇ ਉਸ ਦਾ ਵੱਡਾ ਭਰਾ ਜਸਵੰਤ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਲਿਆਂਦਾ ਐਲਾਨ ਦਿੱਤਾ। ਟਰਾਲੇ ਦੇ ਡਰਾਈਵਰ ਦੀ ਪਛਾਣ ਲਵਪ੍ਰੀਤ ਸਿੰਘ ਵਜੋਂ ਹੋਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਟਰਾਲਾ ਚਾਲਕ ਲਵਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement
×