ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ, 4 ਜੁਲਾਈ
ਮੁਕਤਸਰ ’ਚ 10 ਸਾਲਾਂ ਬੱਚੀ ਨਾਲ ਕਥਿਤ ਜਬਰ-ਜਨਾਹ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ।
ਇਸ ਸਬੰਧੀ ਦਾਣਾ ਮੰਡੀ ਮੁਕਤਸਰ ਦੇ ਨਜ਼ਦੀਕ ਕੰਮ ਕਰਦੇ ਪਰਵਾਸੀ ਪਰਿਵਾਰ ਨੇ ਦੱਸਿਆ ਕਿ ਅੱਜ ਕਰੀਬ 11 ਵਜੇ ਉਨ੍ਹਾਂ ਦੀ 10 ਸਾਲਾਂ ਬੱਚੀ ਲਾਪਤਾ ਹੋ ਗਈ ਜਿਸ ਨੂੰ 2 ਘੰਟੇ ਲੱਭਣ ਤੋਂ ਬਾਅਦ ਉਨ੍ਹਾਂ ਨੂੰ ਝਾੜੀਆਂ ਵਿੱਚੋਂ ਆਵਾਜ਼ ਸੁਣਾਈ ਦਿੱਤੀ। ਜਦੋਂ ਉਨ੍ਹਾਂ ਮੌਕੇ ’ਤੇ ਜਾ ਕੇ ਦੇਖਿਆ ਤਾਂ ਇਕ ਵਿਅਕਤੀ ਉਨ੍ਹਾਂ ਦੀ ਬੱਚੀ ਨਾਲ ਜਬਰਦਸਤੀ ਕਰ ਰਿਹਾ ਸੀ, ਜਿਸ ਨੂੰ ਉਨ੍ਹਾਂ ਮੌਕੇ ’ਤੇ ਕਾਬੂ ਕਰ ਲਿਆ ਜਦਕਿ ਉਸ ਦਾ ਸਾਥੀ ਮੌਕੇ ਤੋਂ ਫ਼ਰਾਰ ਹੋ ਗਿਆ। ਕੁਝ ਸਮੇਂ ਵਿੱਚ ਫੜੇ ਗਏ ਵਿਅਕਤੀ ਦੇ ਪਰਿਵਾਰਕ ਮੈਂਬਰ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਉਹ ਉਸ ਵਿਅਕਤੀ ਨੂੰ ਛੁਡਵਾ ਕੇ ਲੈ ਗਏ। ਜਦ ਉਨ੍ਹਾਂ ਲੜਕੀ ਨੂੰ ਦੇਖਿਆ ਤਾਂ ਉਹ ਦਮ ਤੋੜ ਚੁੱਕੀ ਸੀ ਜਿਸ ਦੀ ਲਾਸ਼ ਨੂੰ ਸਿਵਲ ਹਸਪਤਾਲ ਰਖਵਾ ਦਿੱਤਾ ਗਿਆ ਹੈ।
ਓਧਰ ਮੁਕਤਸਰ ਸਾਹਿਬ ਪੁਲੀਸ ਨੇ ਕੇਸ ਦਰਜ ਕਰ ਕੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।