ਵਿਦਿਆਰਥਣਾਂ ਦੇ ਸਰੀਰਕ ਸ਼ੋਸ਼ਣ ਮਾਮਲੇ ’ਚ ਅਧਿਆਪਕ ਗ੍ਰਿਫ਼ਤਾਰ
ਪੱਤਰ ਪ੍ਰੇਰਕ ਗੁਰੂਹਰਸਹਾਏ, 12 ਜੁਲਾਈ ਇੱਥੇ ਪੁਲੀਸ ਨੇ ਵਿਦਿਆਰਥਣਾਂ ਦੇ ਸਰੀਰਕ ਸ਼ੋਸ਼ਣ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਸਕੂਲ ਆਫ ਐਮੀਨੈਂਸ ਦੇ ਅਧਿਆਪਕ ਰਾਜ ਕੁਮਾਰ ਚੁੱਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀਐੱਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਬਾਕੀ ਮੁਲਜ਼ਮਾਂ...
Advertisement
ਪੱਤਰ ਪ੍ਰੇਰਕ
ਗੁਰੂਹਰਸਹਾਏ, 12 ਜੁਲਾਈ
Advertisement
ਇੱਥੇ ਪੁਲੀਸ ਨੇ ਵਿਦਿਆਰਥਣਾਂ ਦੇ ਸਰੀਰਕ ਸ਼ੋਸ਼ਣ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਸਕੂਲ ਆਫ ਐਮੀਨੈਂਸ ਦੇ ਅਧਿਆਪਕ ਰਾਜ ਕੁਮਾਰ ਚੁੱਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀਐੱਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਬਾਕੀ ਮੁਲਜ਼ਮਾਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਮਾਮਲਾ ਮੀਡੀਆ ’ਚ ਆਉਣ ਤੋਂ ਬਾਅਦ ਸ਼ਹਿਰ ਵਾਸੀਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਮੁਲਜ਼ਮ ਅਧਿਆਪਕ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ। ਇਸ ਮਾਮਲੇ ’ਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਮੋਨਿਲਾ ਅਰੋੜਾ ਤੇ ਬੀਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਮਲਕੀਤ ਥਿੰਦ ਵੀ ਸਕੂਲ ਪਹੁੰਚੇ ਸਨ। ਉਨ੍ਹਾਂ ਪੀੜਤ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ। ਮਲਕੀਤ ਥਿੰਦ ਨੇ ਦੱਸਿਆ ਕਿ ਸਰਕਾਰ ਨੇ ਇਸ ਮਸਲੇ ਦੀ ਜਾਣਕਾਰੀ ਮੰਗੀ ਹੈ। ਵਿਜੇ ਕੁਮਾਰ ਮੋਗਾ, ਬੀੜ ਚੰਦ ਬਿੰਦਰਾ ਆਦਿ ਨੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
Advertisement
×