DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ੇਖ ਹਸੀਨਾ ਖ਼ਿਲਾਫ਼ ਮਨੁੱਖਤਾ ਵਿਰੁੱਧ ਅਪਰਾਧ ਦੇ ਦੋਸ਼ ਤੈਅ

ਢਾਕਾ: ਬੰਗਲਾਦੇਸ਼ ’ਚ ਵਿਸ਼ੇਸ਼ ਟ੍ਰਿਬਿਊਨਲ ਨੇ ਪਿਛਲੇ ਵਰ੍ਹੇ ਜੁਲਾਈ-ਅਗਸਤ ਮਹੀਨੇ ਪ੍ਰਦਰਸ਼ਨਕਾਰੀਆਂ ’ਤੇ ਜ਼ਾਲਮਾਨਾ ਕਾਰਵਾਈ ਸਬੰਧੀ ਮਨੁੱਖਤਾ ਵਿਰੁੱਧ ਅਪਰਾਧ ਮਾਮਲੇ ’ਚ ਬਰਤਰਫ਼ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਗ਼ੈਰਹਾਜ਼ਰੀ ’ਚ ਅੱਜ ਉਸ ਖ਼ਿਲਾਫ਼ ਰਸਮੀ ਦੋਸ਼ ਤੈਅ ਕੀਤੇ ਹਨ। ਬੰਗਲਾਦੇਸ਼ ਦੇ ਕੌਮਾਂਤਰੀ ਅਪਰਾਧ...
  • fb
  • twitter
  • whatsapp
  • whatsapp
Advertisement

ਢਾਕਾ: ਬੰਗਲਾਦੇਸ਼ ’ਚ ਵਿਸ਼ੇਸ਼ ਟ੍ਰਿਬਿਊਨਲ ਨੇ ਪਿਛਲੇ ਵਰ੍ਹੇ ਜੁਲਾਈ-ਅਗਸਤ ਮਹੀਨੇ ਪ੍ਰਦਰਸ਼ਨਕਾਰੀਆਂ ’ਤੇ ਜ਼ਾਲਮਾਨਾ ਕਾਰਵਾਈ ਸਬੰਧੀ ਮਨੁੱਖਤਾ ਵਿਰੁੱਧ ਅਪਰਾਧ ਮਾਮਲੇ ’ਚ ਬਰਤਰਫ਼ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਗ਼ੈਰਹਾਜ਼ਰੀ ’ਚ ਅੱਜ ਉਸ ਖ਼ਿਲਾਫ਼ ਰਸਮੀ ਦੋਸ਼ ਤੈਅ ਕੀਤੇ ਹਨ। ਬੰਗਲਾਦੇਸ਼ ਦੇ ਕੌਮਾਂਤਰੀ ਅਪਰਾਧ ਟ੍ਰਿਬਿਊਨਲ (ਆਈਸੀਟੀ-ਬੀਡੀ) ਨੇ ਮਾਮਲੇ ਦੀ ਸੁਣਵਾਈ ਲਈ ਤਰੀਕ 3 ਅਗਸਤ ਤੈਅ ਕੀਤੀ ਹੈ। ਇਸਤਗਾਸਾ ਧਿਰ ਦੇ ਵਕੀਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਟ੍ਰਿਬਿਊਨਲ ਨੇ ਸ਼ੇਖ ਹਸੀਨਾ ਦੇ ਨਾਲ-ਨਾਲ ਉਨ੍ਹਾਂ ਦੀ ਸਾਸ਼ਨ ਸਮੇਂ ਗ੍ਰਹਿ ਮੰਤਰੀ ਰਹੇ ਅਸਦਉਜ਼ੱਮਾਨ ਖ਼ਾਨ ਕਮਾਲ ਅਤੇ ਤਤਕਾਲੀ ਆਈਜੀਪੀ ਚੌਧਰੀ ਅਬਦੁੱਲ੍ਹਾ ਅਲ ਮਾਮੂਨ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ। ਆਈਸੀਟੀ ਦੇ ਜਸਟਿਸ ਐੱਮਜੀਐੱਮ ਮਜ਼ੂਮਦਾਰ ਦੀ ਅਗਵਾਈ ਹੇਠਲੇ ਤਿੰਨ ਮੈਂਬਰੀ ਬੈਂਚ ਨੇ ਬਚਾਅ ਧਿਰ ਦੀ ਦੋਸ਼ ਖਾਰਜ ਕਰਨ ਵਾਲੀ ਅਪੀਲ ਰੱਦ ਕਰਨ ਮਗਰੋਂ ਉਕਤ ਹੁਕਮ ਪਾਸ ਕੀਤਾ। ਵਕੀਲ ਨੇ ਕਿਹਾ ਕਿ ਹਸੀਨਾ ਤੇ ਸਹਿ-ਮੁਲਜ਼ਮਾਂ ਖ਼ਿਲਾਫ਼ ਪਿਛਲੇ ਸਾਲ ਜੁਲਾਈ ਅਗਸਤ ’ਚ ਹੋਏ ਪ੍ਰਦਰਸ਼ਨਾਂ ਦੌਰਾਨ ਪ੍ਰਦਰਸ਼ਕਾਰੀਆਂ ਨੂੰ ਕੰਟਰੋਲ ਕਰਨ ਲਈ ਸਮੂਹਿਕ ਹੱਤਿਆ ਅਤੇ ਤਸੀਹੇ ਦੇਣ ਸਣੇ ਪੰਜ ਦੋਸ਼ ਲਾਏ ਗਏ ਸਨ। ਜੇਕਰ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਮੁਲਜ਼ਮਾਂ ਨੂੰ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਯੂਐੱਨ ਅਧਿਕਾਰ ਦਫ਼ਤਰ ਦੀ ਰਿਪੋਰਟ ਮੁਤਾਬਕ 15 ਜੁਲਾਈ ਤੋਂ 15 ਅਗਸਤ ਦਰਮਿਆਨ 1,400 ਵਿਅਕਤੀ ਮਾਰੇ ਗਏ ਸਨ, ਕਿਉਂਕਿ ਹਸੀਨਾ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਖਿਲਾਫ਼ ਕਾਰਵਾਈ ਦੇ ਹੁਕਮ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਮੌਜੂਦਾ ਮੁਲਜ਼ਮਾਂ ਵਿੱਚੋਂ ਇੱਕ ਮਾਮੂਨ ਨੂੰ ਟ੍ਰਿਬਿਊਨਲ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੇ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਬਾਕੀ ਦੋਵਾਂ ਮੁਲਜ਼ਮਾਂ ’ਤੇ ਹੁਣ ਮੁਕੱਦਮਾ ਚੱਲੇਗਾ। ਬੰਗਲਾਦੇਸ਼ ’ਚ ਸ਼ੇਖ ਹਸੀਨਾ ਨੂੰ ਕਈ ਕੇਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਭੰਗ ਹੋਣ ਮਗਰੋਂ ਸ਼ੇਖ ਹਸੀਨਾ 5 ਅਗਸਤ ਨੂੰ ਭਾਰਤ ਚਲੀ ਗਈ ਸੀ। -ਪੀਟੀਆਈ 

Advertisement
Advertisement
×