ਦੋ ਵਿਦਿਆਰਥੀਆਂ ਵੱਲੋਂ ਚਾਕੂ ਮਾਰ ਕੇ ਸਕੂਲ ਡਾਇਰੈਕਟਰ ਦੀ ਹੱਤਿਆ
ਹਿਸਾਰ, 10 ਜੁਲਾਈ
ਹਰਿਆਣਾ ਦੇ ਹਿਸਾਰ ਜ਼ਿਲ੍ਹੇ ’ਚ ਅੱਜ ਪ੍ਰਾਈਵੇਟ ਸਕੂਲ ਦੇ ਡਾਇਰੈਕਟਰ ਦੀ ਸਕੂਲ ਕੰਪਲੈਕਸ ਵਿੱਚ ਕਥਿਤ ਤੌਰ ’ਤੇ ਦੋ ਵਿਦਿਆਰਥੀਆਂ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਕਿਹਾ ਕਿ ਮੁਲਜ਼ਮ ਕਥਿਤ ਅਨੁਸ਼ਾਸਨਹੀਣਤਾ ਕਾਰਨ ਸਕੂਲ ਡਾਇਰੈਕਟਰ ਵੱਲੋਂ ਝਿੜਕਣ ਤੋਂ ਨਾਰਾਜ਼ ਸਨ। ਦੋਵਾਂ ਮੁਲਜ਼ਮਾਂ ਨੇ ਡਾਇਰੈਕਟਰ ’ਤੇ ਚਾਕੂ ਨਾਲ ਕਈ ਵਾਰ ਕੀਤੇ ਅਤੇ ਫ਼ਰਾਰ ਹੋ ਗਏ ਹਾਂਸੀ ਦੇ ਐੱਸਪੀ ਅਮਿਤ ਯਸ਼ਵਰਧਨ ਨੇ ਦੱਸਿਆ ਕਿ ਪੁੱਥੀ ਵਾਸੀ ਪੀਤੜ ਜਗਬੀਰ ਸਿੰਘ ਪੰਨੂ ਨੂੰ ਹਿਸਾਰ ਦੇ ਨਿੱਜੀ ਹਸਪਤਾਲ ਲਿਜਾਇਆ ਜਿੱਥੇ ਡਾਕਟਰਾਂ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲੀਸ ਦੀ ਮੁੱਢਲੀ ਜਾਂਚ ਤੋਂ ਸੰਕੇਤ ਮਿਲਦੇ ਹਨ ਕਿ ਡਾਇਰੈਕਟਰ ਨੇ ਦੋਵਾਂ ਨੂੰ ਅਨੁਸ਼ਾਸਨਹੀਣਤਾ ਕਾਰਨ ਝਿੜਕਿਆ ਸੀ। ਦੋਵਾਂ ਮੁਲਜ਼ਮਾਂ ਦੇ ਨਾਬਾਲਗ ਹੋਣ ਸਬੰਧੀ ਸਵਾਲ ’ਤੇ ਯਸ਼ਵਰਧਨ ਨੇ ਕਿਹਾ, ‘‘ਉਹ 11ਵੀਂ ਤੇ 12ਵੀਂ ਕਲਾਸ ਦੇ ਬਾਸ ਪਿੰਡ ਦੇ ਉਸੇ ਸਕੂਲ ਦੇ ਵਿਦਿਆਰਥੀ ਹਨ, ਜਿੱਥੇ ਇਹ ਘਟਨਾ ਵਾਪਰੀ।’’ ਉਨ੍ਹਾਂ ਕਿਹਾ ਕਿ ਘਟਨਾ ਪਿੱਛੇ ਅਸਲੀ ਕਾਰਨਾਂ ਦਾ ਪਤਾ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਲੱਗੇਗਾ। ਉਨ੍ਹਾਂ ਮੁਤਾਬਕ ਪੰਨੂ ਅਕਸਰ ਵਿਦਿਆਰਥੀਆਂ ਨੂੰ ਸਫਾਈ ਰੱਖਣ ਅਤੇ ਆਪਣੀ ਸਹੀ ਢੰਗ ਨਾਲ ਪਾਉਣ ਲਈ ਕਹਿੰਦੇ ਸਨ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਘੋਖਣ ਤੋਂ ਇਲਾਵਾ ਹੋਰ ਵਿਦਿਆਰਥੀਆਂ ਤੇ ਅਧਿਆਪਕਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਸਕੂਲ ਦੇ ਬਾਹਰ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ। ਜਗਬੀਰ ਸਿੰਘ ਦੇ ਪਿਤਾ ਦਯਾਨੰਦ ਨੇ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। -ਪੀਟੀਆਈ