ਆਤਮਦਾਹ ਦੀ ਧਮਕੀ ਮਗਰੋਂ ਸਰਪੰਚ ਮੁਅੱਤਲ
ਅੰਬਾਲਾ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਅੰਬਾਲਾ ਅਜੈ ਸਿੰਘ ਤੋਮਰ ਨੇ ਪਿੰਡ ਮਾਜਰਾ ਦੀ ਸਰਪੰਚ ਨੇਹਾ ਸ਼ਰਮਾ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਨੂੰ ਕਿਸੇ ਵੀ ਪੰਚਾਇਤੀ ਮੀਟਿੰਗ ਜਾਂ ਕਾਰਵਾਈ ਵਿੱਚ ਹਿੱਸਾ ਲੈਣ ਤੋਂ ਵੀ ਰੋਕ ਦਿੱਤਾ ਹੈ। ਮੁਅੱਤਲ ਨੇਹਾ...
Advertisement
ਅੰਬਾਲਾ (ਪੱਤਰ ਪ੍ਰੇਰਕ):
ਡਿਪਟੀ ਕਮਿਸ਼ਨਰ ਅੰਬਾਲਾ ਅਜੈ ਸਿੰਘ ਤੋਮਰ ਨੇ ਪਿੰਡ ਮਾਜਰਾ ਦੀ ਸਰਪੰਚ ਨੇਹਾ ਸ਼ਰਮਾ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਨੂੰ ਕਿਸੇ ਵੀ ਪੰਚਾਇਤੀ ਮੀਟਿੰਗ ਜਾਂ ਕਾਰਵਾਈ ਵਿੱਚ ਹਿੱਸਾ ਲੈਣ ਤੋਂ ਵੀ ਰੋਕ ਦਿੱਤਾ ਹੈ। ਮੁਅੱਤਲ ਨੇਹਾ ਸ਼ਰਮਾ ਨੇ ਪੱਤਰ ਰਾਹੀਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਸੀ ਕਿ ਜੇ 2 ਜੁਲਾਈ ਤੋਂ ਪਹਿਲਾਂ ਪੰਚਾਇਤ ਦੀ ਜਾਇਦਾਦ ’ਚੋਂ ਦੋ ਖੋਖੇ ਨਾ ਹਟਾਏ ਗਏ ਤਾਂ ਉਹ ਤ੍ਰਿਵੇਣੀ ਚੌਕ ’ਚ ਆਤਮਦਾਹ ਕਰ ਲਵੇਗੀ। ਉਨ੍ਹਾਂ ਨੇ ਬੀਡੀਪੀਓ ਅੱਗੇ ਵੀ ਇਹੀ ਧਮਕੀ ਦੁਹਰਾਈ। ਅੱਜ ਜਦੋਂ ਉਹ ਆਤਮਦਾਹ ਕਰਨ ਲਈ ਚੌਕ ਵੱਲ ਆ ਰਹੀ ਸੀ ਤਾਂ ਉਥੇ ਮੌਜੂਦ ਭਾਰੀ ਪੁਲੀਸ ਨੇ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ। ਡਿਊਟੀ ਮੈਜਿਸਟ੍ਰੇਟ ਦੀ ਰਿਪੋਰਟ ਮੁਤਾਬਕ ਸਰਪੰਚ ਵੱਲੋਂ ਨਾਜਾਇਜ਼ ਕਬਜ਼ਿਆਂ ਦੀ ਨਕਸ਼ਾ ਜਾਂ ਸੂਚੀ ਨਹੀਂ ਦਿੱਤੀ ਗਈ। ਡੀਸੀ ਨੇ ਕਿਹਾ ਕਿ ਸਰਪੰਚ ਦਾ ਇਹ ਕਦਮ ਸੰਵਿਧਾਨਿਕ ਅਹੁਦੇ ਦੀ ਉਲੰਘਣਾ ਹੈ। ਮਾਮਲੇ ਦੀ ਜਾਂਚ ਲਈ ਨਾਰਾਇਣਗੜ੍ਹ ਦੇ ਐੱਸਡੀਐੱਮ ਨੂੰ ਨਿਯੁਕਤ ਕੀਤਾ ਗਿਆ ਹੈ।
Advertisement
Advertisement
×