ਪੰਜਾਬੀ ਵਾਧੂ ਵਿਸ਼ਾ ਦੂਜੀ ਤਿਮਾਹੀ ਦੀ ਪ੍ਰੀਖਿਆ ਦੇ ਵੇਰਵੇ ਜਾਰੀ
ਖੇਤਰੀ ਪ੍ਰਤੀਨਿਧ ਐੱਸਏਐੱਸ ਨਗਰ, 3 ਜੁਲਾਈ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪੰਜਾਬੀ ਵਾਧੂ ਵਿਸ਼ਾ ਸਾਲ 2025 ਦੀ ਦੂਜੀ ਤਿਮਾਹੀ (ਜੁਲਾਈ) ਦੀ ਪ੍ਰੀਖਿਆ ਦੇ ਵੇਰਵੇ ਜਾਰੀ ਕਰ ਦਿੱਤੇ ਗਏ ਹਨ। ਪ੍ਰੀਖਿਆ ਫਾਰਮ ਬੋਰਡ ਦੀ ਵੈੱਬਸਾਈਟ ’ਤੇ ਅਪਲੋਡ ਕਰ ਦਿੱਤੇ ਗਏ ਹਨ।...
Advertisement
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ, 3 ਜੁਲਾਈ
Advertisement
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪੰਜਾਬੀ ਵਾਧੂ ਵਿਸ਼ਾ ਸਾਲ 2025 ਦੀ ਦੂਜੀ ਤਿਮਾਹੀ (ਜੁਲਾਈ) ਦੀ ਪ੍ਰੀਖਿਆ ਦੇ ਵੇਰਵੇ ਜਾਰੀ ਕਰ ਦਿੱਤੇ ਗਏ ਹਨ। ਪ੍ਰੀਖਿਆ ਫਾਰਮ ਬੋਰਡ ਦੀ ਵੈੱਬਸਾਈਟ ’ਤੇ ਅਪਲੋਡ ਕਰ ਦਿੱਤੇ ਗਏ ਹਨ। ਫਾਰਮ ਅਤੇ ਫ਼ੀਸ ਭਰਨ ਦੀ ਆਖ਼ਰੀ ਮਿਤੀ 18 ਜੁਲਾਈ ਹੈ। ਪ੍ਰੀਖਿਆ ਫਾਰਮ ਦੀ ਹਾਰਡ ਕਾਪੀ 21 ਜੁਲਾਈ ਤੱਕ ਜਮ੍ਹਾਂ ਕਰਾਉਣੀ ਹੋਵੇਗੀ। ਰੋਲ ਨੰਬਰ 22 ਜੁਲਾਈ ਨੂੰ ਬੋਰਡ ਦੀ ਵੈੱਬਸਾਈਟ ’ਤੇ ਅਪਲੋਡ ਹੋਣਗੇ। ਪੰਜਾਬੀ ਏ ਵਿਸ਼ੇ ਦੀ ਪ੍ਰੀਖਿਆ 29 ਜੁਲਾਈ ਅਤੇ ਪੰਜਾਬੀ ਬੀ ਵਿਸ਼ੇ ਦੀ ਪ੍ਰੀਖਿਆ 30 ਜੁਲਾਈ ਨੂੰ ਬੋਰਡ ਵਲੋਂ ਨਿਰਧਾਰਿਤ ਪ੍ਰੀਖਿਆ ਕੇਂਦਰ ਵਿੱਚ ਹੋਵੇਗੀ। ਫਾਰਮ ਜਮ੍ਹਾਂ ਕਰਵਾਉਣ ਸਮੇਂ ਸਬੰਧਿਤ ਪ੍ਰੀਖਿਆਰਥੀ ਨੂੰ 10ਵੀਂ ਪਾਸ ਦੇ ਅਸਲ ਸਰਟੀਫਿਕੇਟ, ਫ਼ੋਟੋ ਪਛਾਣ ਪੱਤਰ ਅਤੇ ਤਸਦੀਕਸ਼ੁਦਾ ਫ਼ੋਟੋ ਕਾਪੀਆਂ ਨਾਲ ਲਿਆਉਣ ਦੀ ਹਦਾਇਤ ਕੀਤੀ ਗਈ ਹੈ।
Advertisement
×