ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਸਮਾਣਾ, 4 ਜੁਲਾਈ
Advertisement
ਇੱਥੋਂ ਦੇ ਨਿੱਜੀ ਸਕੂਲ ਦੇ ਸੀਨੀਅਰ ਅਕਾਊਂਟੈਂਟ ਕਮ ਕਲਰਕ ਨੇ ਅੱਜ ਸਕੂਲ ਵਿੱਚ ਛੁੱਟੀ ਹੋਣ ਮਗਰੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸਤੀਸ਼ ਸੈਣੀ (42) ਪੁੱਤਰ ਨਿਰਮਲ ਸੈਣੀ ਵਾਸੀ ਨਿਊ ਪ੍ਰਤਾਪ ਕਲੋਨੀ ਸਮਾਣਾ ਵਜੋਂ ਹੋਈ ਹੈ। ਉਸ ਦੀ ਜੇਬ ਵਿੱਚੋਂ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ ਜਿਸ ਵਿੱਚ ਉਸ ਨੇ ਸਕੂਲ ਦੀ ਸਾਬਕਾ ਪ੍ਰਿੰਸੀਪਲ ’ਤੇ ਥੱਪੜ ਮਾਰਨ ਤੇ ਜ਼ਲੀਲ ਕਰਨ ਦੇ ਦੋਸ਼ ਲਗਾਏ ਹਨ। ਮ੍ਰਿਤਕ ਦੇ ਭਰਾ ਰਾਹੁਲ ਸੈਣੀ ਨੇ ਕਿਹਾ ਕਿ ਮੁਲਜ਼ਮ ਦੀ ਗ੍ਰਿਫ਼ਤਾਰ ਤੱਕ ਲਾਸ਼ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਸਿਟੀ ਪੁਲੀਸ ਇੰਚਾਰਜ ਇੰਸਪੈਕਟਰ ਜਸਪ੍ਰੀਤ ਸਿੰਘ ਦੱਸਿਆ ਕਿ ਸਕੂਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਕਬਜ਼ੇ ਵਿੱਚ ਲਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨਿੱਜੀ ਸਕੂਲ ਦੇ ਪ੍ਰਧਾਨ ਮਦਨ ਮਿੱਤਲ ਦੱਸਿਆ ਕਿ ਸਕੂਲ ਦੀਆਂ ਛੁੱਟੀਆਂ ਕਾਰਨ ਕਮਰਿਆਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਸੀਸੀਟੀਵੀ ਕੈਮਰੇ ਬੰਦ ਹਨ।
Advertisement
×