ਪੰਨੂ ਵੱਲੋਂ 4 ਨੂੰ ਮੁਹਾਲੀ ਤੇ ਅੰਮ੍ਰਿਤਸਰ ਹਵਾਈ ਅੱਡੇ ਬੰਦ ਰੱਖਣ ਦੀ ਚਿਤਾਵਨੀ
ਪੱਤਰ ਪ੍ਰੇਰਕ ਪਟਿਆਲਾ, 30 ਜੂਨ ਸਿੱਖਸ ਫ਼ਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਹੈ ਕਿ 4 ਜੁਲਾਈ ਨੂੰ ਗੁਰੂ ਰਾਮਦਾਸ ਹਵਾਈ ਅੱਡਾ ਅੰਮ੍ਰਿਤਸਰ ਤੇ ਸ਼ਹੀਦ ਭਗਤ ਸਿੰਘ ਹਵਾਈ ਅੱਡਾ ਚੰਡੀਗੜ੍ਹ ਨੂੰ ਬੰਦ ਰੱਖਿਆ ਜਾਵੇ। ਇਸ ਦਿਨ ਕੋਈ ਵੀ...
Advertisement
ਪੱਤਰ ਪ੍ਰੇਰਕ
ਪਟਿਆਲਾ, 30 ਜੂਨ
Advertisement
ਸਿੱਖਸ ਫ਼ਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਹੈ ਕਿ 4 ਜੁਲਾਈ ਨੂੰ ਗੁਰੂ ਰਾਮਦਾਸ ਹਵਾਈ ਅੱਡਾ ਅੰਮ੍ਰਿਤਸਰ ਤੇ ਸ਼ਹੀਦ ਭਗਤ ਸਿੰਘ ਹਵਾਈ ਅੱਡਾ ਚੰਡੀਗੜ੍ਹ ਨੂੰ ਬੰਦ ਰੱਖਿਆ ਜਾਵੇ। ਇਸ ਦਿਨ ਕੋਈ ਵੀ ਯਾਤਰੀ ਇਨ੍ਹਾਂ ਹਵਾਈ ਅੱਡਿਆਂ ਤੋਂ ਹਵਾਈ ਸਫ਼ਰ ਨਾ ਕਰੇ। ਇਹ ਸੰਦੇਸ਼ ਪੰਨੂ ਨੇ ਦੋ ਵੱਖ-ਵੱਖ ਮੋਬਾਈਲ ਨੰਬਰਾਂ ਤੋਂ ਆਡੀਓ ਫ਼ੋਨ ਕਾਲ (+447537121095 ਤੇ +918280302765 ) ਰਾਹੀਂ ਭੇਜਿਆ ਹੈ, ਜਿਨ੍ਹਾਂ ਵਿੱਚੋਂ ਇਕ ਨੰਬਰ ਯੂਕੇ ਦਾ ਹੈ ਤੇ ਦੂਜਾ ਨੰਬਰ ਭਾਰਤ ਨਾਲ ਸਬੰਧਤ ਹੈ।
ਪੰਨੂ ਨੇ ਕਿਹਾ ਹੈ ਕਿ 4 ਜੁਲਾਈ ਸਿੱਖ ਇਤਿਹਾਸ ਵਿੱਚ ਮਹੱਤਵਪੂਰਨ ਹੈ ਕਿਉਂਕਿ 4 ਜੁਲਾਈ 1955 ਵਿੱਚ ਭਾਰਤੀ ਅਧਿਕਾਰੀਆਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾ ਕੀਤਾ ਗਿਆ ਸੀ। ਇਸ ਘਟਨਾ ਵਿੱਚ 200 ਤੋਂ ਵੱਧ ਲੋਕ ਮਾਰੇ ਗਏ ਅਤੇ ਕਈ ਗ੍ਰਿਫ਼ਤਾਰ ਕੀਤੇ ਗਏ।
Advertisement
×