ਗੁਰਨਾਮ ਸਿੰਘ ਅਕੀਦਾਪਟਿਆਲਾ, 22 ਮਈਪਦਮ ਸ੍ਰੀ ਸਾਹਿਤਕਾਰ ਉਘੇ ਸਿੱਖ ਵਿਦਵਾਨ ਡਾ. ਰਤਨ ਸਿੰਘ ਜੱਗੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਪਟਿਆਲਾ ਦੇ ਸਦਭਾਵਨਾ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਹ 98 ਸਾਲ ਦੇ ਸਨ। ਉਹ ਕੁਝ ਸਮੇਂ ਤੋਂ ਸਿਹਤ ਪੱਖੋਂ ਨਾਸਾਜ਼ ਚੱਲ ਰਹੇ ਸਨ। ਉਨ੍ਹਾਂ ਦਾ ਸਸਕਾਰ 23 ਮਈ ਨੂੰ ਪਟਿਆਲਾ ਵਿੱਚ ਹੋਵੇਗਾ।ਡਾ. ਰਤਨ ਸਿੰਘ ਜੱਗੀ ਨੇ ਸਾਹਿਤਕ ਖੇਤਰ ਵਿੱਚ ਆਪਣੀਆਂ ਅਮੁੱਲ ਰਚਨਾਵਾਂ ਨਾਲ ਇੱਕ ਅਮੀਰ ਵਿਰਸਾ ਛੱਡਿਆ ਹੈ, ਜੋ ਭਵਿੱਖ ਦੀਆਂ ਪੀੜ੍ਹੀਆਂ ਲਈ ਹਮੇਸ਼ਾ ਪ੍ਰੇਰਨਾ ਦਾ ਸੋਮਾ ਰਹੇਗਾ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਡਾ. ਗੁਰਸ਼ਰਨ ਕੌਰ ਜੱਗੀ ਸੇਵਾਮੁਕਤ ਪ੍ਰਿੰਸੀਪਲ, ਸਰਕਾਰੀ ਮਹਿਲਾ ਕਾਲਜ, ਪਟਿਆਲਾ ਅਤੇ ਇੱਕ ਪੁੱਤਰ ਮਲਵਿੰਦਰ ਸਿੰਘ ਜੱਗੀ ਸੇਵਾਮੁਕਤ ਆਈਏਐੱਸ ਹਨ।