ਦਸ ਸਾਲਾਂ ਬਾਅਦ ਭਗੌੜਾ ਕਾਬੂ
ਪਟਿਆਲਾ (ਖੇਤਰੀ ਪ੍ਰਤੀਨਿਧ): ਧੋਖਾਧੜੀ ਦੇ ਮਾਮਲੇ ’ਚ ਹੋਈ ਸਜ਼ਾ ਮਗਰੋਂ ਦਿੱਲੀ ਜੇਲ੍ਹ ਵਿਚੋਂ ਜ਼ਮਾਨਤ ’ਤੇ ਆਉਣ ਉਪਰੰਤ ਫਰਾਰ ਹੋਏ 77 ਸਾਲਾ ਇੱਕ ਮੁਲਜ਼ਮ ਨੂੰ ਦਿੱਲੀ ਪੁਲੀਸ ਨੇ ਪਟਿਆਲਾ ਦੇ ਇੱਕ ਬਿਰਧ ਆਸ਼ਰਮ ਵਿਚੋਂ ਗ੍ਰਿਫਤਾਰ ਕੀਤਾ ਹੈ। ਸੀਤਾਰਾਮ ਗੁਪਤਾ ਨਾਮ ਦਾ...
Advertisement
ਪਟਿਆਲਾ (ਖੇਤਰੀ ਪ੍ਰਤੀਨਿਧ): ਧੋਖਾਧੜੀ ਦੇ ਮਾਮਲੇ ’ਚ ਹੋਈ ਸਜ਼ਾ ਮਗਰੋਂ ਦਿੱਲੀ ਜੇਲ੍ਹ ਵਿਚੋਂ ਜ਼ਮਾਨਤ ’ਤੇ ਆਉਣ ਉਪਰੰਤ ਫਰਾਰ ਹੋਏ 77 ਸਾਲਾ ਇੱਕ ਮੁਲਜ਼ਮ ਨੂੰ ਦਿੱਲੀ ਪੁਲੀਸ ਨੇ ਪਟਿਆਲਾ ਦੇ ਇੱਕ ਬਿਰਧ ਆਸ਼ਰਮ ਵਿਚੋਂ ਗ੍ਰਿਫਤਾਰ ਕੀਤਾ ਹੈ। ਸੀਤਾਰਾਮ ਗੁਪਤਾ ਨਾਮ ਦਾ ਇਹ ਵਿਅਕਤੀ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਹੈ। ਦਿੱਲੀ ਪੁਲੀਸ ਮੁਤਾਬਿਕ ਕੁਝ ਸਾਲ ਪਹਿਲਾਂ ਆਪਣੇ ਆਪ ਨੂੰ ਕਰਨਲ ਦੱਸਦਿਆਂ ਉਸ ਨੇ ਫਲੈਟ ਤੇ ਦੁਕਾਨਾਂ ਦੇਣ ਦਾ ਵਾਅਦਾ ਕਰਕੇ ਲੋਕਾਂ ਨਾਲ ਠੱਗੀ ਮਾਰੀ ਸੀ।
Advertisement
Advertisement
×