ਛੱਪੜ ’ਚ ਡੁੱਬਣ ਕਾਰਨ ਚਚੇਰੇ ਭਰਾਵਾਂ ਦੀ ਮੌਤ
ਪੱਤਰ ਪ੍ਰੇਰਕ ਤਪਾ ਮੰਡੀ, 7 ਜੁਲਾਈ ਇੱਥੋਂ ਨਜ਼ਦੀਕੀ ਪਿੰਡ ਦਰਾਕਾ ਵਿਖੇ ਛੱਪੜ ਵਿੱਚ ਡੁੱਬਣ ਕਾਰਨ ਚਚੇਰੇ ਭਰਾਵਾਂ ਦੀ ਮੌਤ ਹੋ ਗਈ। ਇਸ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਜਾਣਕਾਰੀ ਅਨੁਸਾਰ ਐੱਸਸੀ ਪਰਿਵਾਰਾਂ ਨਾਲ ਸਬੰਧਤ ਦੋ ਚਚੇਰੇ ਭਰਾ ਲਵਪ੍ਰੀਤ...
Advertisement
ਪੱਤਰ ਪ੍ਰੇਰਕ
ਤਪਾ ਮੰਡੀ, 7 ਜੁਲਾਈ
Advertisement
ਇੱਥੋਂ ਨਜ਼ਦੀਕੀ ਪਿੰਡ ਦਰਾਕਾ ਵਿਖੇ ਛੱਪੜ ਵਿੱਚ ਡੁੱਬਣ ਕਾਰਨ ਚਚੇਰੇ ਭਰਾਵਾਂ ਦੀ ਮੌਤ ਹੋ ਗਈ। ਇਸ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਜਾਣਕਾਰੀ ਅਨੁਸਾਰ ਐੱਸਸੀ ਪਰਿਵਾਰਾਂ ਨਾਲ ਸਬੰਧਤ ਦੋ ਚਚੇਰੇ ਭਰਾ ਲਵਪ੍ਰੀਤ ਸਿੰਘ (6) ਪੁੱਤਰ ਸਤਨਾਮ ਸਿੰਘ ਤੇ ਨਵਜੋਤ ਸਿੰਘ (7) ਪੁੱਤਰ ਕਾਲਾ ਸਿੰਘ ਪਿੰਡ ਦੇ ਛੱਪੜ ਨਜ਼ਦੀਕ ਖੇਡ ਰਹੇ ਸਨ। ਅਚਾਨਕ ਪੈਰ ਤਿਲਕਣ ਕਾਰਨ ਦੋਵੇਂ ਛੱਪੜ ਵਿੱਚ ਡਿੱਗ ਗਏ। ਛੱਪੜ ਵਿੱਚ ਡਿੱਗਣ ਦਾ ਪਤਾ ਲੱਗਦੇ ਹੀ ਨੇੜੇ ਖੇਡ ਰਹੇ ਹੋਰ ਬੱਚਿਆਂ ਨੇ ਰੌਲਾ ਪਾ ਦਿੱਤਾ। ਇਸ ਮਗਰੋਂ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਪਰਿਵਾਰਕ ਮੈਂਬਰ ਮੌਕੇ ’ਤੇ ਪੁੱਜੇ। ਪਿੰਡ ਵਾਸੀਆਂ ਨੇ ਬੜੀ ਮੁਸ਼ੱਕਤ ਮਗਰੋਂ ਬੱਚਿਆਂ ਨੂੰ ਛੱਪੜ ਵਿੱਚੋਂ ਬਾਹਰ ਕੱਢਿਆ। ਉਨ੍ਹਾਂ ਬੱਚਿਆਂ ਨੂੰ ਤੁਰੰਤ ਤਪਾ ਦੇ ਸਰਕਾਰੀ ਹਸਪਤਾਲ ਲਿਆਂਦਾ ਜਿੱਥੇ ਡਾਕਟਰਾਂ ਵੱਲੋਂ ਦੋਵਾਂ ਦੀ ਜਾਂਚ ਕਰਨ ਮਗਰੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
Advertisement
×