ਜ਼ਮੀਨੀ ਵਿਵਾਦ ਕਾਰਨ ਚਚੇਰੇ ਭਰਾ ਦੀ ਹੱਤਿਆ
ਪਠਾਨਕੋਟ (ਐੱਨਪੀ ਧਵਨ): ਪਿੰਡ ਭੋਆ ਵਿੱਚ ਅੱਜ ਜ਼ਮੀਨੀ ਵਿਵਾਦ ਕਾਰਨ ਦੋ ਧਿਰਾਂ ਦਰਮਿਆਨ ਤਕਰਾਰ ਹੋ ਗਿਆ ਜਿਸ ਵਿੱਚ ਚਚੇਰੇ ਭਰਾ ਦੀ ਮੌਤ ਹੋ ਗਈ ਜਦਕਿ ਉਸ ਦਾ ਭਰਾ ਤੇ ਦੋ ਦੋਸਤ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਸੂਰਜ ਕੁਮਾਰ (32)...
Advertisement
ਪਠਾਨਕੋਟ (ਐੱਨਪੀ ਧਵਨ):
ਪਿੰਡ ਭੋਆ ਵਿੱਚ ਅੱਜ ਜ਼ਮੀਨੀ ਵਿਵਾਦ ਕਾਰਨ ਦੋ ਧਿਰਾਂ ਦਰਮਿਆਨ ਤਕਰਾਰ ਹੋ ਗਿਆ ਜਿਸ ਵਿੱਚ ਚਚੇਰੇ ਭਰਾ ਦੀ ਮੌਤ ਹੋ ਗਈ ਜਦਕਿ ਉਸ ਦਾ ਭਰਾ ਤੇ ਦੋ ਦੋਸਤ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਸੂਰਜ ਕੁਮਾਰ (32) ਤੇ ਜ਼ਖਮੀਆਂ ਦੀ ਪਛਾਣ ਉਸ ਦੇ ਭਰਾ ਰਾਕੇਸ਼ ਕੁਮਾਰ ਅਤੇ ਦੋ ਦੋਸਤਾਂ ਲਾਡੀ ਤੇ ਵਿਪੁਲ ਵਜੋਂ ਹੋਈ ਹੈ। ਇਸ ਮਾਮਲੇ ਵਿਚ ਦੂਸਰੀ ਧਿਰ ਦੇ ਤਾਏ ਦੇ ਤਿੰਨ ਲੜਕੇ ਸ਼ਕਤੀ, ਬੰਟੀ ਤੇ ਬੱਬੂ ਫਰਾਰ ਹਨ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪਠਾਨਕੋਟ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤੀ ਹੈ, ਜਿੱਥੇ ਭਲਕੇ ਪੋਸਟਮਾਰਟਮ ਕਰਵਾਇਆ ਜਾਵੇਗਾ ਜਦਕਿ ਪੁਲੀਸ ਨੇ ਜ਼ਖਮੀਆਂ ਦੇ ਬਿਆਨ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਦੋਹਾਂ ਪਰਿਵਾਰਾਂ ਦਾ ਪਿੰਡ ਵਿੱਚ ਦੋ ਕਨਾਲ ਜ਼ਮੀਨ ਨੂੰ ਲੈ ਕੇ ਕਾਫੀ ਦੇਰ ਤੋਂ ਝਗੜਾ ਚਲਦਾ ਆ ਰਿਹਾ ਸੀ। ਹਾਲੇ ਦੋ ਦਿਨ ਪਹਿਲਾਂ ਹੀ ਪਿੰਡ ਦੀ ਪੰਚਾਇਤ ਨੇ ਦੋਵਾਂ ਧਿਰਾਂ ਦਾ ਰਾਜ਼ੀਨਾਮਾ ਕਰਵਾਇਆ ਸੀ। ਥਾਣਾ ਮੁਖੀ ਜਗਦੀਸ਼ ਚੰਦਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
Advertisement
×