ਟੋਕੇ ’ਚ ਆਉਣ ਨਾਲ ਬੱਚੇ ਦੀ ਮੌਤ
ਡੱਬਵਾਲੀ (ਪੱਤਰ ਪ੍ਰੇਰਕ): ਪਿੰਡ ਰਾਮਪੁਰਾ ਬਿਸ਼ਨੋਈਆਂ ਦੀ ਕ੍ਰਿਸ਼ਨ ਗਊਸ਼ਾਲਾ ਵਿਚ ਟੋਕੇ ਵਿਚ ਆਉਣ ਕਰਕੇ ਚਾਰ ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅੰਕਿਤ ਪੁੱਤਰ ਬਚਨ ਮੁਖੀਆ ਵਾਸੀ ਜ਼ਿਲ੍ਹਾ ਦਰਭੰਗਾ ਵਜੋਂ ਹੋਈ ਹੈ। ਇਹ ਬੱਚਾ ਗਊਸ਼ਾਲਾ ਵਿੱਚ ਖੇਡ ਰਿਹਾ...
Advertisement
ਡੱਬਵਾਲੀ (ਪੱਤਰ ਪ੍ਰੇਰਕ):
ਪਿੰਡ ਰਾਮਪੁਰਾ ਬਿਸ਼ਨੋਈਆਂ ਦੀ ਕ੍ਰਿਸ਼ਨ ਗਊਸ਼ਾਲਾ ਵਿਚ ਟੋਕੇ ਵਿਚ ਆਉਣ ਕਰਕੇ ਚਾਰ ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅੰਕਿਤ ਪੁੱਤਰ ਬਚਨ ਮੁਖੀਆ ਵਾਸੀ ਜ਼ਿਲ੍ਹਾ ਦਰਭੰਗਾ ਵਜੋਂ ਹੋਈ ਹੈ। ਇਹ ਬੱਚਾ ਗਊਸ਼ਾਲਾ ਵਿੱਚ ਖੇਡ ਰਿਹਾ ਸੀ ਤੇ ਮਸ਼ੀਨ ਵਿੱਚ ਫਸ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਦਾ ਪਿਤਾ ਗਊਸ਼ਾਲਾ ਵਿੱਚ ਚਾਰਾ ਕੁਤਰ ਰਿਹਾ ਸੀ। ਇਸ ਦੌਰਾਨ ਅੰਕਿਤ ਮਸ਼ੀਨ ’ਚ ਫਸ ਗਿਆ। ਜਾਣਕਾਰੀ ਅਨੁਸਾਰ ਬੱਚੇ ਦਾ ਪਿਤਾ ਆਪਣੇ ਪਰਿਵਾਰ ਨਾਲ ਦੋ ਮਹੀਨੇ ਪਹਿਲਾਂ ਹੀ ਗਊਸ਼ਾਲਾ ਵਿੱਚ ਮਜ਼ਦੂਰੀ ਕਰਨ ਆਇਆ ਸੀ। ਸਦਰ ਥਾਣਾ ਦੇ ਮੁਖੀ ਸ਼ੈਲੇਂਦਰ ਕੁਮਾਰ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਕਾਰਵਾਈ ਉਪਰੰਤ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।
Advertisement
Advertisement
×