ਸੀਡੀਐੱਸ ਕੋਲ ਤਿੰਨੋਂ ਸੈਨਾਵਾਂ ਨੂੰ ਹੁਕਮ ਜਾਰੀ ਕਰਨ ਦਾ ਅਧਿਕਾਰ
ਨਵੀਂ ਦਿੱਲੀ, 24 ਜੂਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਿੰਨੋਂ ਸੈਨਾਵਾਂ ਵਿਚਾਲੇ ਬਿਹਤਰ ਤਾਲਮੇਲ ਯਕੀਨੀ ਬਣਾਉਣ ਲਈ ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਅਨਿਲ ਚੌਹਾਨ ਨੂੰ ਸਾਂਝੇ ਨਿਰਦੇਸ਼ ਤੇ ਸਾਂਝੇ ਹੁਕਮ ਜਾਰੀ ਕਰਨ ਲਈ ਅਧਿਕਾਰਤ ਕੀਤਾ ਹੈ। ਇਹ ਉਸ ਪੁਰਾਣੀ...
Advertisement
ਨਵੀਂ ਦਿੱਲੀ, 24 ਜੂਨ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਿੰਨੋਂ ਸੈਨਾਵਾਂ ਵਿਚਾਲੇ ਬਿਹਤਰ ਤਾਲਮੇਲ ਯਕੀਨੀ ਬਣਾਉਣ ਲਈ ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਅਨਿਲ ਚੌਹਾਨ ਨੂੰ ਸਾਂਝੇ ਨਿਰਦੇਸ਼ ਤੇ ਸਾਂਝੇ ਹੁਕਮ ਜਾਰੀ ਕਰਨ ਲਈ ਅਧਿਕਾਰਤ ਕੀਤਾ ਹੈ। ਇਹ ਉਸ ਪੁਰਾਣੀ ਪ੍ਰਣਾਲੀ ’ਚ ਕੀਤੀ ਗਈ ਤਬਦੀਲੀ ਹੈ ਜਿਸ ਤਹਿਤ ਦੋ ਜਾਂ ਵੱਧ ਸੈਨਾਵਾਂ ਨਾਲ ਸਬੰਧਤ ਦਿਸ਼ਾ ਨਿਰਦੇਸ਼ ਜਾਂ ਹੁਕਮ ਹਰ ਸੈਨਾ ਵੱਲੋਂ ਵੱਖ ਵੱਖ ਜਾਰੀ ਕੀਤੇ ਜਾਂਦੇ ਸਨ। ਇਹ ਕਦਮ ਥਲ ਸੈਨਾ, ਜਲ ਸੈਨਾ ਤੇ ਹਵਾਈ ਸੈਨਾ ਵਿਚਾਲੇ ਬਿਹਤਰ ਤਾਲਮੇਲ ਤੇ ਸਾਂਝ ਲਈ ‘ਥੀਏਟਰਾਈਜ਼ੇਸ਼ਨ ਮਾਡਲ’ ਲਾਗੂ ਕਰਨ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਵਿਚਾਲੇ ਚੁੱਕਿਆ ਗਿਆ ਹੈ। ਰੱਖਿਆ ਮੰਤਰਾਲੇ ਨੇ ਸੀਡੀਐੱਸ ਨੂੰ ਸ਼ਕਤੀਆਂ ਪ੍ਰਦਾਨ ਨੂੰ ਹਥਿਆਰਬੰਦ ਬਲਾਂ ਦੇ ਆਧੁਨਿਕੀਕਰਨ ਤੇ ਤਬਦੀਲੀ ਦੀ ਦਿਸ਼ਾ ’ਚ ਇੱਕ ਵੱਡਾ ਕਦਮ ਦੱਸਿਆ। -ਪੀਟੀਆਈ
Advertisement
Advertisement
×