ਪੱਤਰ ਪ੍ਰੇਰਕ
ਇੱਥੇ ਸਿਟੀ ਪੁਲੀਸ ਨੇ ਵਿਦੇਸ਼ ਬੈਠੇ ਸਰਹੱਦੀ ਖੇਤਰ ਦੇ ਪਿੰਡ ਦਾਸੂਵਾਲ ਨਾਲ ਸਬੰਧਤ ਗੈਂਗਸਟਰ ਪ੍ਰਭ ਦਾਸੂਵਾਲ ਖ਼ਿਲਾਫ਼ ਤਰਨ ਤਾਰਨ ਦੇ ਕਾਰੋਬਾਰੀ ਕੋਲੋਂ 30 ਲੱਖ ਰੁਪਏ ਦੀ ਫ਼ਿਰੌਤੀ ਮੰਗਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਪੀੜਤ ਕਾਰੋਬਾਰੀ ਕੁਮਾਰ ਕ੍ਰਿਸ਼ਨ ਨੇ ਪੁਲੀਸ ਨੂੰ ਦੱਸਿਆ ਕਿ ਵਿਦੇਸ਼ੀ ਨੰਬਰਾਂ ਤੋਂ ਉਸ ਦੇ ਮੋਬਾਈਲ ਫੋਨ ’ਤੇ ਕਰੀਬ ਦੋ ਮਹੀਨਿਆਂ ਵਿੱਚ ਤਿੰਨ ਵਾਰ ਫੋਨ ਕਰ ਕੇ ਫ਼ਿਰੌਤੀ ਦੀ ਮੰਗ ਕੀਤੀ ਗਈ ਸੀ| ਫ਼ਿਰੌਤੀ ਦੀ ਮੰਗਣ ਵਾਲੇ ਨੇ ਖ਼ੁਦ ਨੂੰ ਪ੍ਰਭ ਦਾਸੂਵਾਲ ਦੱਸਿਆ ਸੀ| ਉਸ ਨੇ ਫ਼ਿਰੌਤੀ ਨਾ ਦੇਣ ’ਤੇ ਕਾਰੋਬਾਰੀ ਨੂੰ ਭਿਆਨਕ ਸਿੱਟੇ ਭੁਗਤਣ ਦੀ ਧਮਕੀ ਦਿੱਤੀ ਸੀ|
ਫ਼ਿਰੌਤੀਆਂ ਲੈਣ ਵਾਲਾ ਕਾਬੂ
ਸਰਹਾਲੀ ਪੁਲੀਸ ਨੇ ਗੁਰਦੇਵ ਸਿੰਘ ਜੈਸਲ ਗੈਂਗ ਵੱਲੋਂ ਇਲਾਕੇ ਅੰਦਰ ਕਾਰੋਬਾਰੀਆਂ ਤੋਂ ਤਿੰਨ ਦਿਨਾਂ ਤੋਂ ਫ਼ਿਰੌਤੀਆਂ ਲੈ ਰਹੇ ਉਸ ਦੇ ਸਾਥੀ ਸ਼ੁਭਦੀਪ ਸਿੰਘ ਦੀਪ ਵਾਸੀ ਖਵਾਸਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ੁਭਦੀਪ ਸਿੰਘ ਖ਼ਿਲਾਫ਼ ਪੁਲੀਸ ਨੇ ਬੀਐੱਨਐੱਸ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਨੇ ਅੱਜ ਮੁਲਜ਼ਮ ਨੂੰ ਅਦਾਲਤ ਦੇ ਪੇਸ਼ ਕਰ ਕੇ ਦੋ ਰੋਜ਼ਾ ਪੁਲੀਸ ਰਿਮਾਂਡ ਲਿਆ ਹੈ| ਪੁਲੀਸ ਨੇ ਅੱਜ ਇੱਥੇ ਦੱਸਿਆ ਕਿ ਰਿਮਾਂਡ ਦੌਰਾਨ ਉਸ ਨਾਲ ਇਲਾਕੇ ਅੰਦਰ ਲੋਕਾਂ ਤੋਂ ਫ਼ਿਰੌਤੀਆਂ ਇਕੱਤਰ ਕਰਦੇ ਆ ਰਹੇ ਉਸ ਦੇ ਸਾਥੀਆਂ ਦੀ ਪਛਾਣ ਕੀਤੀ ਗਈ ਹੈ।