ਕਾਰ ਸਵਾਰ ਵੀਹ ਲੱਖ ਰੁਪਏ ਖੋਹ ਕੇ ਫ਼ਰਾਰ
ਨਿੱਜੀ ਪੱਤਰ ਪ੍ਰੇਰਕ ਬਠਿੰਡਾ, 7 ਜੁਲਾਈ ਇੱਥੋਂ ਦੀ ਅਮਰੀਕ ਸਿੰਘ ਰੋਡ ਤੋਂ ਅੱਜ ਦਿਨ-ਦਿਹਾੜੇ ਲੁਟੇਰੇ ਸਕੂਟਰ ਸਵਾਰਾਂ ਤੋਂ ਕਥਿਤ 20 ਲੱਖ ਰੁਪਏ ਖੋਹ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਮਨੀ ਐਕਸਚੇਂਜ ਦਾ ਕਾਰੋਬਾਰ ਕਰਨ ਵਾਲੇ ਦੋ ਸਕੂਟਰ ਸਵਾਰ 20 ਲੱਖ...
Advertisement
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 7 ਜੁਲਾਈ
Advertisement
ਇੱਥੋਂ ਦੀ ਅਮਰੀਕ ਸਿੰਘ ਰੋਡ ਤੋਂ ਅੱਜ ਦਿਨ-ਦਿਹਾੜੇ ਲੁਟੇਰੇ ਸਕੂਟਰ ਸਵਾਰਾਂ ਤੋਂ ਕਥਿਤ 20 ਲੱਖ ਰੁਪਏ ਖੋਹ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਮਨੀ ਐਕਸਚੇਂਜ ਦਾ ਕਾਰੋਬਾਰ ਕਰਨ ਵਾਲੇ ਦੋ ਸਕੂਟਰ ਸਵਾਰ 20 ਲੱਖ ਰੁਪਏ ਨਗਦੀ ਲੈ ਕੇ ਜੁਝਾਰ ਸਿੰਘ ਨਗਰ ਵੱਲ ਜਾ ਰਹੇ ਸਨ। ਇਸ ਦੌਰਾਨ ਪਿੱਛੋਂ ਆਈ ਕਾਰ ਦੇ ਚਾਲਕ ਨੇ ਸਕੂਟਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਵੇਂ ਸਵਾਰ ਸੜਕ ’ਤੇ ਡਿੱਗ ਗਏ। ਇਸੇ ਦੌਰਾਨ ਕਾਰ ਸਵਾਰ ਲੁਟੇਰਿਆਂ ਨੇ ਸਕੂਟਰ ਸਵਾਰਾਂ ’ਤੇ ਪਿਸਤੌਲ ਤਾਣ ਕੇ ਗੋਲੀ ਮਾਰਨ ਦੀ ਧਮਕੀ ਦੇ ਕੇ ਨਗਦੀ ਖੋਹ ਲਈ। ਇਸ ਮਗਰੋਂ ਨਿਹੰਗ ਸਿੰਘਾਂ ਦੇ ਬਾਣੇ ’ਚ ਆਏ ਲੁਟੇਰੇ ਸਕੂਟਰ ਦੀ ਚਾਬੀ ਲੈ ਕੇ ਫ਼ਰਾਰ ਹੋ ਗਏ।
ਇਸ ਬਾਰੇ ਸੂਚਨਾ ਮਿਲਣ ਮਗਰੋਂ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਇਸ ਦੇ ਨਾਲ ਹੀ ਬਠਿੰਡਾ ਅਤੇ ਆਸ-ਪਾਸ ਨਾਕਾਬੰਦੀ ਕਰ ਕੇ ਸ਼ੱਕੀ ਵਾਹਨਾਂ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ।
Advertisement
×