ਸ਼ਰਧਾਲੂਆਂ ਨਾਲ ਭਰੀ ਬੱਸ ਨਦੀ ’ਚ ਡਿੱਗੀ; ਦੋ ਮੌਤਾਂ
ਰੁਦਰਪ੍ਰਯਾਗ: ਰਾਜਸਥਾਨ , ਗੁਜਰਾਤ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਤੋਂ ਸ਼ਰਧਾਲੂਆਂ ਨੂੰ ਬਦਰੀਨਾਥ ਲੈ ਕੇ ਜਾ ਰਹੀ 31 ਸੀਟਾਂ ਵਾਲੀ ਬੱਸ ਅਲਕਨੰਦਾ ਨਦੀ ਵਿੱਚ ਡਿੱਗਣ ਕਾਰਨ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਬਦਰੀਨਾਥ ਨੈਸ਼ਨਲ ਹਾਈਵੇਅ...
Advertisement
ਰੁਦਰਪ੍ਰਯਾਗ: ਰਾਜਸਥਾਨ , ਗੁਜਰਾਤ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਤੋਂ ਸ਼ਰਧਾਲੂਆਂ ਨੂੰ ਬਦਰੀਨਾਥ ਲੈ ਕੇ ਜਾ ਰਹੀ 31 ਸੀਟਾਂ ਵਾਲੀ ਬੱਸ ਅਲਕਨੰਦਾ ਨਦੀ ਵਿੱਚ ਡਿੱਗਣ ਕਾਰਨ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਬਦਰੀਨਾਥ ਨੈਸ਼ਨਲ ਹਾਈਵੇਅ ’ਤੇ ਰੁਦਰਪ੍ਰਯਾਗ ਤੇ ਗੋਚਰ ਵਿਚਾਲੇ ਘੋਲਟੀਰ ਪਿੰਡ ਕੋਲ ਵਾਪਰਿਆ। ਨਦੀ ਦੇ ਤੇਜ਼ ਵਹਾਅ ਕਾਰਨ ਬਚਾਅ ਕਾਰਜਾਂ ਵਿੱਚ ਰੁਕਾਵਟ ਆਈ ਹੈ ਪਰ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਚਲਾਏ ਜਾ ਰਹੇ ਹਨ। ਬਚਾਅ ਟੀਮ ਦੇ ਮੈਂਬਰ ਸਤੇਂਦਰ ਸਿੰਘ ਭੰਡਾਰੀ ਨੇ ਦੱਸਿਆ ਕਿ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਮ੍ਰਿਤਕਾਂ ਦੀ ਪਛਾਣ ਵਿਸ਼ਾਲ ਸੋਨੀ (42) ਵਾਸੀ ਰਾਜਗੜ੍ਹ, ਮੱਧ ਪ੍ਰਦੇਸ਼ ਅਤੇ ਡ੍ਰਿਮੀ (17) ਵਾਸੀ ਸੂਰਤ, ਗੁਜਰਾਤ ਵਜੋਂ ਹੋਈ ਹੈ। ਹਾਦਸੇ ’ਚ ਚਾਰ ਔਰਤਾਂ ਅਤੇ ਦੋ ਬੱਚਿਆਂ ਸਣੇ ਅੱਠ ਵਿਅਕਤੀ ਜ਼ਖ਼ਮੀ ਹੋ ਗਏ ਜਦੋਂ ਕਿ 10 ਹੋਰ ਲਾਪਤਾ ਹਨ। ਜਦੋਂ ਬੱਸ ਨਦੀ ਵਿੱਚ ਡਿੱਗੀ ਤਾਂ ਡਰਾਈਵਰ ਸਣੇ 20 ਵਿਅਕਤੀ ਬੱਸ ’ਚ ਸਵਾਰ ਸਨ। -ਪੀਟੀਆਈ
Advertisement
Advertisement
×