DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਬੇਡਕਰ ਦੇ ਬੁੱਤ ਦੀ ਦੂਜੀ ਵਾਰ ਬੇਹੁਰਮਤੀ

ਪ੍ਰਾਇਮਰੀ ਸਕੂਲ ਵਿੱਚ ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਲਿਖੇ ਨਾਅਰੇ ; ਵੀਡੀਓ ਵਾਇਰਲ ਹੋਣ ਮਗਰੋਂ ਲੋਕਾਂ ਵੱਲੋਂ ਸੜਕ ਜਾਮ
  • fb
  • twitter
  • whatsapp
  • whatsapp
featured-img featured-img
ਸੀਸੀਟੀਵੀ ਕੈਮਰੇ ਵਿੱਚ ਕੈਦ ਡਾ. ਅੰਬੇਡਕਰ ਦੇ ਬੁੱਤ ਦੀ ਬੇਹੁਰਮਤੀ ਕਰਨ ਦੀ ਝਲਕ।
Advertisement

ਸਰਬਜੀਤ ਗਿੱਲ

ਫਿਲੌਰ, 2 ਜੂਨ

Advertisement

ਪਿੰਡ ਨੰਗਲ ਦੇ ਮੁੱਖ ਗੇਟ ਕੋਲ ਲੱਗੇ ਡਾ. ਅੰਬੇਡਕਰ ਦੇ ਬੁੱਤ ਦੀ ਰਾਤ ਵੇਲੇ ਮੁੜ ਕਿਸੇ ਨੇ ਬੇਹੁਰਮਤੀ ਕੀਤੀ। ਇਸ ਦੌਰਾਨ ਚਿਹਰੇ ’ਤੇ ਕਾਲੀ ਸਪਰੇਅ ਕੀਤੀ ਗਈ ਅਤੇ ਬੁੱਤ ਦੇ ਪਿਛਲੇ ਪਾਸੇ ਐੱਸਐੱਫਜੇ ਲਿਖਿਆ ਗਿਆ। ਇਸ ਦਾ ਪਤਾ ਲਗਦੇ ਹੀ ਇਸ ਨੂੰ ਸਾਫ਼ ਕਰ ਦਿੱਤਾ ਗਿਆ। ਨੇੜੇ ਹੀ ਪ੍ਰਾਇਮਰੀ ਸਕੂਲ ਵਿੱਚ ਕੰਧਾਂ ’ਤੇ ਵੀ ‘ਖ਼ਾਲਿਸਤਾਨ ਜ਼ਿੰਦਾਬਾਦ’ ਅਤੇ ਐੱਸਐੱਫਜੇ ਦੇ ਨਾਅਰੇ ਲਿਖੇ ਹੋਏ ਸਨ। ਇਸ ਦਾ ਪਤਾ ਲਗਦੇ ਹੀ ਇਨ੍ਹਾਂ ਨੂੰ ਮਿਟਾ ਦਿੱਤਾ ਗਿਆ।

30 ਮਾਰਚ ਦੀ ਰਾਤ ਨੂੰ ਵੀ ਇਸ ਬੁੱਤ ’ਤੇ ਲੱਗੇ ਸ਼ੀਸ਼ਿਆਂ ’ਤੇ ਨਾਅਰੇ ਲਿਖੇ ਸਨ। ਪੁਲੀਸ ਨੇ ਉਸ ਵੇਲੇ ਨਾਅਰੇ ਲਿਖਣ ਵਾਲਿਆਂ ਨੂੰ ਕਾਬੂ ਕਰ ਲਿਆ ਸੀ। ਤਾਜ਼ਾ ਘਟਨਾ ਦੀ ਵੀਡੀਓ ਸ਼ੇਅਰ ਕਰਦੇ ਹੋਏ ਗੁਰਪਤਵੰਤ ਸਿੰਘ ਪੰਨੂ ਨੇ ਸੋਸ਼ਲ ਮੀਡੀਏ ’ਤੇ ਕਿਹਾ ਕਿ ਅਕਾਲ ਤਖਤ ’ਤੇ 1984 ਦੌਰਾਨ ਕੀਤਾ ਗਿਆ ਹਮਲਾ ਡਾ. ਅੰਬੇਡਕਰ ਦੇ ਲਿਖੇ ਸੰਵਿਧਾਨ ਕਾਰਨ ਹੀ ਹੋਇਆ ਹੈ। ਇਸ ਕਾਰਨ ਉਨ੍ਹਾਂ ਸੱਦਾ ਦਿੱਤਾ ਕਿ 6 ਜੂਨ ਤੱਕ ਪੰਜਾਬ ’ਚ ਡਾ. ਅੰਬੇਡਕਰ ਦੇ ਸਾਰੇ ਬੁੱਤ ਕਾਲੇ ਕੀਤੇ ਜਾਣ ਅਤੇ 6 ਜੂਨ ਨੂੰ ਹੋ ਰਹੀ ਅਰਦਾਸ ’ਚ ਖਾਲਿਸਤਾਨ ਦੇ ਝੰਡੇ ਲੈ ਕੇ ਸ਼ਾਮਲ ਹੋਇਆ ਜਾਵੇ।

ਉਧਰ, ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਸੜਕ ਜਾਮ ਕਰ ਦਿੱਤੀ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਦਲਿਤ ਭਾਈਚਾਰੇ ਦੇ ਆਗੂ ਅੰਮ੍ਰਿਤਪਾਲ ਭੋਸਲੇ ਨੇ ਕਿਹਾ ਕਿ ਲੰਘੀ ਰਾਤ ਬੁੱਤ ਨੂੰ ਦੂਜੀ ਵਾਰ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ‘ਆਪ’ ਸਰਕਾਰ ਦੀ ਅਸਫ਼ਲਤਾ ਦੀ ਨਿਸ਼ਾਨੀ ਹਨ। ਮੌਕੇ ’ਤੇ ਪੁੱਜੇ ਫਿਲੌਰ ਦੇ ਵਿਧਾਇਕ ਚੌਧਰੀ ਵਿਕਰਮਜੀਤ ਸਿੰਘ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਘਟਨਾ ਦੀ ਨਿਖੇਧੀ ਕੀਤੀ। ਇਸ ਮੌਕੇ ਥਾਣਾ ਮੁਖੀ ਇੰਸਪੈਕਟਰ ਸੰਜੀਵ ਕਪੂਰ ਨੇ ਕਿਹਾ ਕਿ ਮੁਲਜ਼ਮ ਜਲਦੀ ਹੀ ਸਲਾਖਾਂ ਪਿੱਛੇ ਹੋਣਗੇ। ਡੀਐੱਸਪੀ ਫਿਲੌਰ ਸਰਵਣ ਸਿੰਘ ਬੱਲ ਨੇ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ।

Advertisement
×