DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖੇਤੀ ਮਹਿਕਮੇ ਵੱਲੋਂ ਖਾਦਾਂ ਦੇ ਗ਼ੈਰ-ਕਾਨੂੰਨੀ ਭੰਡਾਰਨ ’ਤੇ ਛਾਪੇ

ਖਾਦਾਂ ਅਤੇ ਕੀਟਨਾਸ਼ਕਾਂ ਦੇ ਨਮੂਨੇ ਭਰੇ; ਵਿਭਾਗ ਵੱਲੋਂ ਦੁਕਾਨਾਂ ਸੀਲ
  • fb
  • twitter
  • whatsapp
  • whatsapp
Advertisement

ਚਰਨਜੀਤ ਭੁੱਲਰ

ਚੰਡੀਗੜ੍ਹ, 19 ਜੂਨ

Advertisement

ਪੰਜਾਬ ਸਰਕਾਰ ਨੇ ਜ਼ਿਲ੍ਹਾ ਮੋਗਾ ਵਿੱਚ ਖਾਦਾਂ ਤੇ ਦਵਾਈਆਂ ਦਾ ਗੈਰ-ਕਾਨੂੰਨੀ ਜ਼ਖ਼ੀਰਾ ਫੜਿਆ ਹੈ। ਮੋਗਾ ਦੇ ਪਿੰਡ ਸਾਹੋਕੇ ’ਚ ਨਾਜਾਇਜ਼ ਤੌਰ ’ਤੇ ਕੀਟਨਾਸ਼ਕ ਜ਼ਹਿਰਾਂ ਅਤੇ ਖਾਦਾਂ ਦਾ ਭੰਡਾਰ ਮਿਲਿਆ ਹੈ। ਖੇਤੀ ਮਹਿਕਮੇ ਦੇ ਸੂਬਾ ਪੱਧਰੀ ਤੇ ਜ਼ਿਲ੍ਹਾ ਪੱਧਰੀ ਉੱਡਣ ਦਸਤੇ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਅੱਜ ਛਾਪਾ ਮਾਰਿਆ ਸੀ। ਉੱਡਣ ਦਸਤੇ ਦੀ ਅਗਵਾਈ ਸੰਯੁਕਤ ਡਾਇਰੈਕਟਰ (ਪੌਦ ਸੁਰੱਖਿਆ)ਤੇ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਨਰਿੰਦਰਪਾਲ ਸਿੰਘ ਬੈਨੀਪਾਲ ਨੇ ਕੀਤੀ। ਜਿਸ ਸਟੋਰ ਵਿੱਚ ਖਾਦ ਤੇ ਦਵਾਈ ਭੰਡਾਰ ਕੀਤੀ ਗਈ ਸੀ, ਉਸ ਦੀ ਮਾਲਕੀ ਬਲਜਿੰਦਰ ਸਿੰਘ ਦੇ ਨਾਮ ’ਤੇ ਸੀ, ਜਿਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਦੁਕਾਨਾਂ ਪਿਊਸ਼ ਗੋਇਲ ਵਾਸੀ ਕੋਟਕਪੂਰਾ ਨੂੰ ਕਿਰਾਏ ’ਤੇ ਦਿੱਤੀਆਂ ਹੋਈਆਂ ਹਨ। ਮਾਲਕ ਨੇ ਦੁਕਾਨਾਂ ਦਾ ਕਿਰਾਏਨਾਮਾ ਵੀ ਮੌਕੇ ’ਤੇ ਦਿਖਾਇਆ, ਜਦੋਂ ਪਿਊਸ਼ ਗੋਇਲ ਦੇ ਚਾਚਾ ਕ੍ਰਿਸ਼ਨ ਦੀ ਹਾਜ਼ਰੀ ਵਿੱਚ ਦੁਕਾਨਾਂ ਖੋਲ੍ਹੀਆਂ ਗਈਆਂ ਤਾਂ ਅੰਦਰੋਂ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਮਿਲੀਆਂ। ਇਹ ਖੇਤੀ ਸਮੱਗਰੀ ਅਣਅਧਿਕਾਰਤ ਤੌਰ ’ਤੇ ਭੰਡਾਰ ਕੀਤੀ ਹੋਈ ਸੀ।

ਕ੍ਰਿਸ਼ਨ ਮੌਕੇ ’ਤੇ ਇਨ੍ਹਾਂ ਖਾਦਾਂ ਅਤੇ ਦਵਾਈਆਂ ਆਦਿ ਬਾਰੇ ਕੋਈ ਲਾਇਸੈਂਸ ਜਾਂ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਉੱਡਣ ਦਸਤੇ ਨੇ ਮੌਕੇ ’ਤੇ ਖਾਦਾਂ ਦੇ ਤਿੰਨ ਨਮੂਨੇ ਅਤੇ ਕੀਟਨਾਸ਼ਕ ਦਵਾਈਆਂ ਦੇ ਦੋ ਨਮੂਨੇ ਭਰੇ ਜਿਨ੍ਹਾਂ ਨੂੰ ਪਰਖ ਲਈ ਭੇਜ ਦਿੱਤਾ ਗਿਆ ਹੈ। ਖੇਤੀਬਾੜੀ ਵਿਭਾਗ ਦੀ ਟੀਮ ਨੇ ਸਮੁੱਚੀ ਖਾਦ ਤੇ ਦਵਾਈਆਂ ਵਾਲੀਆਂ ਦੁਕਾਨਾਂ ਨੂੰ ਸੀਲ ਕਰ ਦਿੱਤਾ ਹੈ। ਭੰਡਾਰਨ ’ਚੋਂ ਮਿਲੀ ਸਮੱਗਰੀ ਵਿੱਚ ਜ਼ਿੰਕ ਅਤੇ ਯੂਰੀਆ ਤੋਂ ਇਲਾਵਾ ਕੀਟਨਾਸ਼ਕ ਕਾਫ਼ੀ ਮਾਤਰਾ ਵਿੱਚ ਸਨ। ਇਨ੍ਹਾਂ ਦੀ ਨਿਰਮਾਤਾ ਕੰਪਨੀਆਂ ਕਰੌਪ ਕੈਮੀਕਲਜ਼ ਇੰਡੀਆ ਲਿਮਟਿਡ, ਸ੍ਰੀ ਰਾਮ ਕੈਮੀਕਲ ਪ੍ਰਾਈਵੇਟ ਲਿਮਟਿਡ ਅਤੇ ਇਫਕੋ ਹਨ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕੋਲ ਇਹ ਸੂਚਨਾ ਪੁੱਜੀ ਸੀ ਜਿਸ ਮਗਰੋਂ ਉਨ੍ਹਾਂ ਨੇ ਫ਼ੌਰੀ ਉੱਡਣ ਦਸਤੇ ਭੇਜ ਦਿੱਤੇ। ਹੁਣ ਬਾਘਾਪੁਰਾਣਾ ਦੇ ਫਰਟੀਲਾਈਜ਼ਰ ਇੰਸਪੈਕਟਰ ਨੇ ਮੋਗਾ ਪੁਲੀਸ ਨੂੰ ਪੱਤਰ ਭੇਜ ਕੇ ਪਿਊਸ਼ ਗੋਇਲ ਵਾਸੀ ਬਾਂਸਲ ਸਟਰੀਟ ਕੋਟਕਪੂਰਾ ਖ਼ਿਲਾਫ਼ ਕੇਸ ਦਰਜ ਕਰ ਲਈ ਲਿਖ ਦਿੱਤਾ ਹੈ। ਥੋੜ੍ਹੇ ਦਿਨ ਪਹਿਲਾਂ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਵੀ ਗੈਰ-ਮਿਆਰੀ ਖਾਦ ਫੜੀ ਗਈ ਸੀ ਅਤੇ ਉਸ ਵਕਤ ਫ਼ਾਜ਼ਿਲਕਾ ਪੁਲੀਸ ਨੇ ਕੋਈ ਕਾਰਵਾਈ ਕਰਨ ਤੋਂ ਟਾਲ਼ਾ ਵੱਟ ਲਿਆ ਸੀ। ਖੇਤੀ ਮੰਤਰੀ ਦੇ ਹੁਕਮਾਂ ਨੂੰ ਦਰਕਿਨਾਰ ਕਰ ਦਿੱਤਾ ਸੀ। ਡੀਜੀਪੀ ਦੇ ਦਾਖਲ ਮਗਰੋਂ ਫ਼ਾਜ਼ਿਲਕਾ ਪੁਲੀਸ ਨੇ ਇੱਕ ਖਾਦ ਡੀਲਰ ’ਤੇ ਪੁਲੀਸ ਕੇਸ ਦਰਜ ਕੀਤਾ ਸੀ।

Advertisement
×