ਟਾਵਰ ਮੋਰਚੇ ਵੱਲੋਂ ਸੱਤਿਆਗ੍ਰਹਿ ਸ਼ੁਰੂ ਕਰਨ ਦਾ ਐਲਾਨ
ਸਮਾਣਾ (ਪੱਤਰ ਪ੍ਰੇਰਕ): ਬੇਅਦਬੀ ਰੋਕੋ ਕਾਨੂੰਨ ਮੋਰਚਾ ਸਮਾਣਾ ਨੇ ਸੋਮਵਾਰ ਤੋਂ ‘ਗੁਰੂ ਕੀ ਸ਼ਾਨ ਪਰ ਵਾਰਾਂਗੇ ਜਾਨ’ ਨਾਂਅ ਹੇਠ ਸੱਤਿਆਗ੍ਰਹਿ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜਿਸ ਵਿੱਚ 11 ਸਿੰਘਾਂ ਅਤੇ ਸਿੰਘਣੀਆਂ ਵੱਲੋਂ ਰੋਟੀ ਛੱਡ ਕੇ ਮੋਰਚੇ ਵਿੱਚ ਬੈਠਣ ਦਾ...
Advertisement
ਸਮਾਣਾ (ਪੱਤਰ ਪ੍ਰੇਰਕ): ਬੇਅਦਬੀ ਰੋਕੋ ਕਾਨੂੰਨ ਮੋਰਚਾ ਸਮਾਣਾ ਨੇ ਸੋਮਵਾਰ ਤੋਂ ‘ਗੁਰੂ ਕੀ ਸ਼ਾਨ ਪਰ ਵਾਰਾਂਗੇ ਜਾਨ’ ਨਾਂਅ ਹੇਠ ਸੱਤਿਆਗ੍ਰਹਿ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜਿਸ ਵਿੱਚ 11 ਸਿੰਘਾਂ ਅਤੇ ਸਿੰਘਣੀਆਂ ਵੱਲੋਂ ਰੋਟੀ ਛੱਡ ਕੇ ਮੋਰਚੇ ਵਿੱਚ ਬੈਠਣ ਦਾ ਫ਼ੈਸਲਾ ਕੀਤਾ ਗਿਆ। ਮੋਰਚੇ ਦੇ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿੱਚ ਮੋਰਚੇ ਦੇ ਪੰਜ ਸਿੰਘਾਂ ਦੇ ਪ੍ਰਤੀਨਿਧੀ ਮੰਡਲ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਰਕਾਰੀ ਰਿਹਾਇਸ਼ ’ਤੇ ਮੀਟਿੰਗ ਦੌਰਾਨ ਬੇਅਦਬੀਆਂ ਪ੍ਰਤੀ ਸਖ਼ਤ ਕਾਨੂੰਨ ਬਣਾਉਣ ਦਾ ਵਾਅਦਾ ਕੀਤਾ ਸੀ। ਜਿਸ ਸਬੰਧੀ ਸਰਕਾਰ ਵੱਲੋਂ ਕਈ ਪ੍ਰੈੱਸ ਨੋਟ ਜਾਰੀ ਕਰਨ ਦੇ ਬਾਵਜੂਦ ਮੁੱਖ ਮੰਤਰੀ ਆਪਣੀ ਜ਼ੁਬਾਨ ਤੋਂ ਮੁੱਕਰ ਗਏ ਹਨ। ਇਸ ਦੇ ਰੋਸ ਵਜੋਂ 275 ਦਿਨਾਂ ਤੋਂ ਬੇਅਦਬੀ ਰੋਕਣ ਲਈ ਕਾਨੂੰਨ ਬਣਾਉਣ ਦੀ ਮੰਗ ਲਈ ਟਾਵਰ ’ਤੇ ਮੋਰਚਾ ਲਾਈ ਬੈਠੇ ਭਾਈ ਗੁਰਜੀਤ ਸਿੰਘ ਨੇ ਆਪਣਾ ਇਲਾਜ ਕਰਵਾਉਣਾ ਬੰਦ ਕਰ ਦਿੱਤਾ ਸੀ।
Advertisement
Advertisement
×