DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਫ਼ਾਈ ਸੇਵਕ ਯੂਨੀਅਨ ਨੇ ਠੇਕੇਦਾਰ ਦਾ ਪੁਤਲਾ ਫੂਕਿਆ

ਦਰਸ਼ਨ ਸਿੰਘ ਮਿੱਠਾ ਰਾਜਪੁਰਾ, 8 ਮਈ ਨਗਰ ਕੌਂਸਲ ਰਾਜਪੁਰਾ ਦੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਨੇ ਯੂਨੀਅਨ ਪ੍ਰਧਾਨ ਹੰਸ ਰਾਜ ਬਨਵਾੜੀ ਦੀ ਅਗਵਾਈ ਹੇਠ ਸਫ਼ਾਈ ਠੇਕੇਦਾਰ ਸੀਮਾ ਸ਼ਰਮਾ ਅਤੇ ਅਸ਼ਵਨੀ ਕੁਮਾਰ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ। ਪ੍ਰਧਾਨ ਹੰਸ ਰਾਜ ਨੇ...
  • fb
  • twitter
  • whatsapp
  • whatsapp
featured-img featured-img
ਸਫ਼ਾਈ ਠੇਕੇਦਾਰਾਂ ਦਾ ਪੁਤਲਾ ਫੂਕਦੇ ਹੋਏ ਕਾਮੇ।
Advertisement
ਦਰਸ਼ਨ ਸਿੰਘ ਮਿੱਠਾ

ਰਾਜਪੁਰਾ, 8 ਮਈ

Advertisement

ਨਗਰ ਕੌਂਸਲ ਰਾਜਪੁਰਾ ਦੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਨੇ ਯੂਨੀਅਨ ਪ੍ਰਧਾਨ ਹੰਸ ਰਾਜ ਬਨਵਾੜੀ ਦੀ ਅਗਵਾਈ ਹੇਠ ਸਫ਼ਾਈ ਠੇਕੇਦਾਰ ਸੀਮਾ ਸ਼ਰਮਾ ਅਤੇ ਅਸ਼ਵਨੀ ਕੁਮਾਰ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ। ਪ੍ਰਧਾਨ ਹੰਸ ਰਾਜ ਨੇ ਕਿਹਾ ਕਿ ਠੇਕੇਦਾਰਾਂ ਨੇ 105 ਕੱਚੇ ਮੁਲਾਜ਼ਮ ਸਫ਼ਾਈ ਸੇਵਕਾਂ ਦਾ ਜਨਵਰੀ, ਫਰਵਰੀ ਅਤੇ ਅਪਰੈਲ 2025 ਤੱਕ ਦਾ ਫ਼ੰਡ ਅਤੇ ਤਨਖ਼ਾਹ ਜਮ੍ਹਾਂ ਨਹੀਂ ਕਰਵਾਈ ਗਈ ਜਦੋਂ ਕਿ ਉਨ੍ਹਾਂ ਨੂੰ ਵਾਰ ਵਾਰ ਇਸ ਸਬੰਧੀ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਨੂੰ ਤਿੰਨ ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਹੈ ਜੇਕਰ ਹੁਣ ਵੀ ਠੇਕੇਦਾਰਾਂ ਨੇ 105 ਕੱਚੇ ਸਫ਼ਾਈ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਰੀਲੀਜ਼ ਨਾ ਕੀਤੀਆਂ ਤਾਂ ਕੰਮ ਛੱਡ ਕੇ ਮੁਜ਼ਾਹਰਾ ਕੀਤਾ ਜਾਵੇਗਾ, ਇਸ ਦੌਰਾਨ ਹਰਬੇ ਜਰਬੇ ਦੀ ਜ਼ਿੰਮੇਵਾਰੀ ਠੇਕੇਦਾਰਾਂ ਦੀ ਹੋਵੇਗੀ। ਇਸ ਮੌਕੇ ਰਮਨ ਕੁਮਾਰ ਵਾਈਸ ਪ੍ਰਧਾਨ, ਸੁਸ਼ੀਲ ਕੁਮਾਰ ਘਾਰੂ ਚੇਅਰਮੈਨ, ਰਾਜਿੰਦਰ ਸਿੰਘ ਚਪੜ ਬਸਪਾ ਆਗੂ, ਕਮਲ ਕੁਮਾਰ, ਰਾਜਿੰਦਰ ਕੁਮਾਰ ਦਫ਼ਤਰ ਸਕੱਤਰ, ਸੰਜੇ ਕੁਮਾਰ ਬਨਵਾੜੀ, ਵਰਿੰਦਰ ਕੁਮਾਰ, ਰਮਨ ਕੁਮਾਰ ਕਾਕਾ ਅਤੇ ਰਾਜਨ ਕੁਮਾਰ ਹਾਜ਼ਰ ਸਨ।

ਠੇਕੇਦਾਰ ਅਸ਼ਵਨੀ ਕੁਮਾਰ ਨੇ ਕਿਹਾ ਕਿ ਸਾਈਟ ਸਹੀ ਢੰਗ ਨਾਲ ਨਾ ਚੱਲਣ ਕਾਰਨ ਉਹ ਫਰਵਰੀ ਮਹੀਨੇ ਦਾ ਚਲਾਨ ਨਹੀਂ ਭਰ ਸਕੇ ਸਨ, ਹੁਣ ਉਹ ਜਲਦੀ ਹੀ ਚਲਾਨ ਭਰ ਦੇਣਗੇ।

Advertisement
×