ਪ੍ਰਾਪਰਟੀ ਟੈਕਸ ਭਰਨ ਲਈ ਕੈਂਪ ਭਲਕੇ
ਪੱਤਰ ਪ੍ਰੇਰਕ ਪਟਿਆਲਾ, 10 ਜੁਲਾਈ ਪੰਜਾਬ ਸਰਕਾਰ ਵੱਲੋਂ ਸ਼ਹਿਰ ਵਾਸੀਆਂ ਨੂੰ ਸਹੂਲਤਾਂ ਦੇਣ ਦੇ ਮਕਸਦ ਨਾਲ ਪ੍ਰਾਪਰਟੀ ਟੈਕਸ ਭਰਨ ’ਚ ਛੋਟ ਦਿੱਤੀ ਗਈ ਹੈ। ਇਸ ਸਬੰਧੀ ਕੈਂਪ 12 ਜੁਲਾਈ ਨੂੰ 9.30 ਵਜੇ ਤੋਂ 2 ਵਜੇ ਤੱਕ ਸ਼ਿਵ ਮੰਦਰ ਸੈਫ਼ਬਾਦੀ ਗੇਟ...
Advertisement
ਪੱਤਰ ਪ੍ਰੇਰਕ
ਪਟਿਆਲਾ, 10 ਜੁਲਾਈ
Advertisement
ਪੰਜਾਬ ਸਰਕਾਰ ਵੱਲੋਂ ਸ਼ਹਿਰ ਵਾਸੀਆਂ ਨੂੰ ਸਹੂਲਤਾਂ ਦੇਣ ਦੇ ਮਕਸਦ ਨਾਲ ਪ੍ਰਾਪਰਟੀ ਟੈਕਸ ਭਰਨ ’ਚ ਛੋਟ ਦਿੱਤੀ ਗਈ ਹੈ। ਇਸ ਸਬੰਧੀ ਕੈਂਪ 12 ਜੁਲਾਈ ਨੂੰ 9.30 ਵਜੇ ਤੋਂ 2 ਵਜੇ ਤੱਕ ਸ਼ਿਵ ਮੰਦਰ ਸੈਫ਼ਬਾਦੀ ਗੇਟ ਵਿੱਚ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਦਿਸ਼ਾ ਨਿਰਦੇਸ਼ ਮੁਤਾਬਕ ਕੌਂਸਲਰ ਅਮਨਪ੍ਰੀਤ ਕੌਰ ਅਤੇ ‘ਆਪ’ ਆਗੂ ਅੰਮ੍ਰਿਤਪਾਲ ਸਿੰਘ ਪਾਲੀ ਦੀ ਦੇਖ ਰੇਖ ਹੇਠ ਲਗਾਇਆ ਜਾਵੇਗਾ। ਅੰਮ੍ਰਿਤਪਾਲ ਪਾਲੀ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਸਾਰਾ ਪ੍ਰਾਪਰਟੀ ਟੈਕਸ ਕਲੀਅਰ ਕਰਾਉਣਾ ਚਾਹੁੰਦਾ ਹੈ ਤਾਂ ਉਹ ਇਸ ਸਕੀਮ ਦਾ ਫਾਇਦਾ ਚੁੱਕ ਸਕਦੇ ਹਨ।
Advertisement
×