ਪਾਤੜਾਂ: ਹਾਦਸੇ ’ਚ ਪਤੀ-ਪਤਨੀ ਦੀ ਮੌਤ
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਹਾਮਝੇੜੀ ਬਾਈਪਾਸ ’ਤੇ ਮੋਟਰਸਾਈਕਲ ਤੇ ਸਰਕਾਰੀ ਬੱਸ ਦੀ ਟੱਕਰ ਵਿੱਚ ਪਤੀ ਤੇ ਪਤਨੀ ਦੀ ਮੌਕੇ ’ਤੇ ਮੌਤ ਹੋ ਗਈ ਜਦੋਂਕਿ ਬੱਚੀ ਤੇ ਔਰਤ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਨੂੰ ਪਾਤੜਾਂ ਦੇ ਚੈਰੀਟੇਬਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।...
Advertisement
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਹਾਮਝੇੜੀ ਬਾਈਪਾਸ ’ਤੇ ਮੋਟਰਸਾਈਕਲ ਤੇ ਸਰਕਾਰੀ ਬੱਸ ਦੀ ਟੱਕਰ ਵਿੱਚ ਪਤੀ ਤੇ ਪਤਨੀ ਦੀ ਮੌਕੇ ’ਤੇ ਮੌਤ ਹੋ ਗਈ ਜਦੋਂਕਿ ਬੱਚੀ ਤੇ ਔਰਤ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਨੂੰ ਪਾਤੜਾਂ ਦੇ ਚੈਰੀਟੇਬਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਪਿੰਡ ਗੁੱਜਰਾਂ ਤੋਂ ਚਾਰ ਜਣੇ ਮੋਟਰਸਾਈਕਲ ’ਤੇ ਫ਼ਤਿਆਬਾਦ ਨੇੜੇ ਪਿੰਡ ਜਾਲਕੀਆਂ ਜਾ ਰਹੇ ਸਨ। ਇਸੇ ਦੌਰਾਨ ਸਰਕਾਰੀ ਬੱਸ ਤੇ ਮੋਟਰਸਾਈਕਲ ਦੀ ਟੱਕਰ ਹੋ ਗਈ, ਜਿਸ ਵਿੱਚ ਮੋਟਰਸਾਈਕਲ ਸਵਾਰ ਪ੍ਰੀਤਮ ਸਿੰਘ ਤੇ ਉਸ ਦੀ ਪਤਨੀ ਅਮਰਪ੍ਰੀਤ ਕੌਰ ਦੀ ਮੌਤ ਹੋ ਗਈ। ਮ੍ਰਿਤਕ ਪ੍ਰੀਤਮ ਦੀ ਸਾਲੀ ਅਮਨਪ੍ਰੀਤ ਕੌਰ ਤੇ ਛੋਟੀ ਬੱਚੀ ਜ਼ਖ਼ਮੀ ਹੋ ਗਏ। ਤਫ਼ਤੀਸ਼ੀ ਅਫ਼ਸਰ ਕੰਵਲਨੈਣ ਸਿੰਘ ਨੇ ਦੱਸਿਆ ਕਿ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਭੇਜੀਆਂ ਗਈਆਂ ਹਨ।
Advertisement
Advertisement
×