DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਧਾਇਕ ਹਰਮੀਤ ਪਠਾਣਮਾਜਰਾ ਵੱਲੋਂ ਹੜ੍ਹ ਪੀੜਤ ਪਿੰਡਾਂ ਦਾ ਦੌਰਾ

ਖੇਤਰੀ ਪ੍ਰਤੀਨਿਧ ਸਨੌਰ, 14 ਜੁਲਾਈ ਗਲੇ ਦਾ ਅਪਰੇਸ਼ਨ ਹੋਣ ਦੇ ਬਾਵਜੂਦ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਅੱਜ ਆਪਣੀ ਟੀਮ ਨੂੂੰ ਨਾਲ ਲੈ ਕੇ ਕਸਬਾ ਸਨੌਰ ਸਮੇਤ ਹਲਕੇ ਦੇ ਰਾਜਪੁਰਾ ਰੋਡ ’ਤੇ ਪੈਂਦੇ ਕਈ ਪਿੰਡਾਂ ਦਾ ਦੌਰਾ ਕਰ ਕੇ...
  • fb
  • twitter
  • whatsapp
  • whatsapp
featured-img featured-img
ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲੈਂਦੇ ਹੋਏ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ। -ਫੋਟੋ: ਸਰਬਜੀਤ ਭੰਗੂ
Advertisement

ਖੇਤਰੀ ਪ੍ਰਤੀਨਿਧ

ਸਨੌਰ, 14 ਜੁਲਾਈ

Advertisement

ਗਲੇ ਦਾ ਅਪਰੇਸ਼ਨ ਹੋਣ ਦੇ ਬਾਵਜੂਦ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਅੱਜ ਆਪਣੀ ਟੀਮ ਨੂੂੰ ਨਾਲ ਲੈ ਕੇ ਕਸਬਾ ਸਨੌਰ ਸਮੇਤ ਹਲਕੇ ਦੇ ਰਾਜਪੁਰਾ ਰੋਡ ’ਤੇ ਪੈਂਦੇ ਕਈ ਪਿੰਡਾਂ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕਰਦਿਆਂ, ਉਨ੍ਹਾਂ ਨੇ ਲੋੜ ਅਨੁਸਾਰ ਮਦਦ ਵੀ ਯਕੀਨੀ ਬਣਾਈ। ਵਿਧਾਇਕ ਨੇ ਭਰੋਸਾ ਦਿਵਾਇਆ ਕਿ ਸਮੁੱਚਾ ਪ੍ਰਸ਼ਾਸਨ ਦਿਨ ਰਾਤ ਲੋਕਾਂ ਦੀ ਸੇਵਾ ’ਚ ਹਾਜਰ ਹੈ ਤੇ ਪ੍ਰਸ਼ਾਸਨ ਅਤੇ ਪੁਲੀਸ ਦੀਆਂ ਟੀਮਾ ਹੜ੍ਹਾਂ ਵਿੱਚ ਫਸੇ ਪਰਿਵਾਰਾਂ ਤੱਕ ਪਹੁੰਚ ਬਣਾ ਕੇ ਲੋੜੀਂਦੀਆਂ ਵਸਤਾਂ ਪਹੁੰਚਾਉਣ ਸਮੇਤ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਵੀ ਲਿਆ ਰਹੀਆਂ ਹਨ। ਇਸ ਮੌਕੇ ਵਿਧਾਇਕ ਨੇ ਰਾਜਪੁਰਾ ਰੋਡ ’ਤੇ ਸਥਿਤ ਕਸਬਾ ਬਹਾਦਰਗੜ੍ਹ, ਦੌਣਕਲਾਂ, ਆਲਮਪੁਰ, ਕੌਲੀ, ਚਮਾਰਹੇੜੀ, ਮਿੱਠੂਮਾਜਰਾ, ਰਾਏਪੁਰ ਮੰਡਲਾਂ ਤੇ ਰਾਠੀਆਂ ਸਮੇਤ ਕਈ ਹੋਰ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਆਪਣੇ ਹਲਕੇ ਵਿਚ ਪ੍ਰਸ਼ਾਸਨ, ਆਪਣੀ ਟੀਮ ਤੇ ਪੁਲੀਸ ਵੱਲੋਂ ਚਲਾਏ ਜਾ ਰਹੇ ਰਾਹਤ ਕਾਰਜਾਂ ਦੀ ਸਮੀਖਿਆ ਵੀ ਕੀਤੀ। ਹਨ। ਵਿਧਾਇਕ ਪਠਾਣਮਾਜਰਾ ਨੇ ਕਿਹਾ ਕਿ ਭਾਵੇਂ ਪਾਣੀ ਤੋਂ ਬਾਅਦ ਬਿਮਾਰੀਆਂ ਫੈਲਣ ਦਾ ਖਦਸ਼ਾ ਰਹਿੰਦਾ ਹੈ। ਇਸ ਲਈ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਐਡਵਾਈਜ਼ਰੀ ਦੀ ਪਾਲਣਾ ਜ਼ਰੂਰ ਕੀਤੀ ਜਾਵੇ।

ਇਸ ਮੌਕੇ ਉਨ੍ਹਾਂ ਦੇ ਨਾਲ ਡੀਐੱਸਪੀ ਗੁਰਦੇਵ ਸਿੰਘ ਧਾਲੀਵਾਲ, ਤਹਿਸੀਲਦਾਰ ਰਣਜੀਤ ਸਿੰਘ ਸਮੇਤ ਆੜ੍ਹਤੀ ਐਸੋਸੀਏਸ਼ਨ ਸਨੌਰ ਦੇ ਪ੍ਰਧਾਨ ਰੱਜਤ ਕਪੂਰ, ਬਲਿਹਾਰ ਚੀਮਾ, ਜਰਨੈਲ ਰਾਜਪੂਤ, ਅਮਰ ਸੰਘੇੜਾ, ਜੱਗੀ ਸੰਘੇੜਾ ਤੇ ਨਰਿੰਦਰ ਤੱਖੜ ਆਦਿ ਵੀ ਮੌਜੂਦ ਸਨ। ਇਸੇ ਦੌਰਾਨ ਵਿਧਾਇਕ ਨੇ ਇਕ ਦਿਨ ਪਹਿਲਾਂ ਹੀ ਆਪਣੇ ਹਲਕੇ ਸਨੌਰ ’ਚ ਰਾਹਤ ਕਾਰਜਾਂ ਦੌਰਾਨ ਪੁਲੀਸ ਦੀ ਕਿਸ਼ਤੀ ਦੇ ਹਾਦਸਾਗ੍ਰਸਤ ਹੋਣ ਦੀ ਘਟਨਾ ਦਾ ਜ਼ਿਕਰ ਕਰਦਿਆਂ, ਪੁਲੀਸ ਫੋਰਸ ਦੇ ਜਜਬੇ ਦੀ ਸਰਾਹਨਾ ਵੀ ਕੀਤੀ।

Advertisement
×