ਵਿਧਾਇਕ ਨੇ ਪੰਚਾਇਤਾਂ ਨੂੰ ਵਿਕਾਸ ਲਈ ਗਰਾਂਟਾਂ ਦੇ ਚੈੱਕ ਵੰਡੇ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 17 ਜੂਨ
ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਹਲਕੇ ਦੀਆਂ 26 ਪੰਚਾਇਤਾਂ ਨੂੰ 74 ਲੱਖ ਰੁਪਏ ਦੀਆਂ ਗਰਾਂਟਾਂ ਦੇ ਚੈੱਕ ਵੰਡੇ ਗਏ। ਇਸ ਦੌਰਾਨ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਯਤਨਸ਼ੀਲ ਹੈ ਜਿਸ ਤਹਿਤ ਹਲਕਾ ਸ਼ੁਤਰਾਣਾ ਦੀਆਂ ਬਲਾਕ ਸਮਾਣਾ ਅਧੀਨ ਆਉਣ ਵਾਲੀਆਂ ਪੰਚਾਇਤਾਂ ਨੂੰ ਵਿਕਾਸ ਕੰਮਾਂ ਲਈ ਗਰਾਂਟਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਿੰਡ ਕੁਲਾਰਾਂ ਨੂੰ 5 ਲੱਖ, ਭੇਡਪੁਰੀ ਨੂੰ 2 ਲੱਖ, ਗੋਬਿੰਦ ਨਗਰ ਕੁਲਾਰਾਂ ਨੂੰ 2 ਲੱਖ ਰੁਪਏ, ਰਾਮਪੁਰ ਪੜਤਾ 8 ਲੱਖ 40 ਹਜ਼ਾਰ ਰੁਪਏ, ਸ਼ਾਹਪੁਰ ਨੂੰ 7 ਲੱਖ ਰੁਪਏ, ਚੁੱਪਕੀ ਨੂੰ ਦੋ ਲੱਖ ਰੁਪਏ, ਬੁਜਰਕ ਨੂੰ 2 ਲੱਖ ਰੁਪਏ, ਘੰਗਰੋਲੀ ਨੂੰ 6 ਲੱਖ ਰੁਪਏ, ਨਾਗਰੀ ਨੂੰ 5 ਲੱਖ ਰੁਪਏ, ਮਵੀ ਕਲਾਂ ਨੂੰ 7 ਲੱਖ, ਉੱਗੋਕੇ ਨੂੰ 6 ਲੱਖ 50 ਹਜ਼ਾਰ ਰੁਪਏ, ਖੇੜੀ ਨਗਾਈਆਂ ਨੂੰ ਤਿੰਨ ਲੱਖ, ਦੋਦੜਾ ਨੂੰ 4 ਲੱਖ 40 ਹਜ਼ਾਰ, ਮਰਦਾਂਹੇੜੀ ਨੂੰ 2 ਲੱਖ 20 ਹਜ਼ਾਰ ਦੀ ਗਰਾਂਟ ਦੇ ਮਨਜ਼ੂਰੀ ਪੱਤਰ ਦਿੱਤੇ ਗਏ ਹਨ। ਇਸ ਮੌਕੇ ਵਿਧਾਇਕ ਦੇ ਨਿੱਜੀ ਸਹਾਇਕ ਪਾਰਸ, ਸਰਪੰਚ ਗੁਰਜੀਤ ਸਿੰਘ, ਅਵਤਾਰ ਸਿੰਘ ਪੰਚ, ਜਸਪਾਲ ਸਿੰਘ ਨੰਬਰਦਾਰ, ਰਾਮ ਸਿੰਘ ਪਿੰਡ ਚੁੱਪਕੀ, ਸਰਪੰਚ ਬੇਲੂਮਾਜਰਾ ਜੋਰਾ ਸਿੰਘ, ਪੰਚ ਜਗਮੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਆਦ ਹਾਜ਼ਰ ਸਨ।