ਰਵੇਲ ਸਿੰਘ ਭਿੰਡਰ
ਘੱਗਾ, 1 ਜੁਲਾਈ
ਘੱਗਾ ਪੁਲੀਸ ਨੇ ਬੁੱਚੜਖਾਨੇ ਲਈ ਲਿਜਾਏ ਜਾ ਰਹੇ ਚਾਰ ਬਲਦਾਂ ਨੂੰ ਬਰਾਮਦ ਕਰ ਕੇ ਗਊਸ਼ਾਲਾ ਘੱਗਾ ਵਿੱਚ ਛੁਡਵਾਇਆ ਅਤੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਆਪਣੀ ਸ਼ਿਕਾਇਤ ਦਰਜ ਕਰਵਾਉਂਦਿਆਂ ਰਛਪਾਲ ਸਿੰਘ ਵਾਸੀ ਪਿੰਡ ਧੂਹੜ ਨੇ ਦੱਸਿਆ ਕਿ ਉਸ ਕੋਲ ਮਹਿੰਦਰਾ ਪਿੱਕਅਪ ਗੱਡੀ ਨੰਬਰ ਪੀਬੀ 11 ਡੀ ਜੀ 5096 ਹੈ। ਸ਼ਿਕਾਇਤਕਾਰਤਾ ਨੇ ਦੱਸਿਆ ਕਿ ਉਹ 29 ਜੂਨ ਨੂੰ ਟੈਕਸੀ ਸਟੈਂਡ ਘੱਗਾ ਵਿੱਚ ਮੌਜੂਦ ਸੀ ਤਾਂ ਉਸ ਦੀ ਗੱਡੀ ਇਹ ਕਹਿ ਕੇ ਬੁੱਕ ਕਰਵਾ ਦਿੱਤੀ ਗਈ ਕਿ ਪਸ਼ੂਆਂ ਨੂੰ ਮੇਲੇ ਵਿੱਚ ਲੈ ਕੇ ਜਾਣਾ ਹੈ ਅਤੇ ਉਸ ਦੀ ਗੱਡੀ ਵਿੱਚ ਚਾਰ ਬਲਦ ਲੋਡ ਕਰ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਪਰ ਬਾਅਦ ਵਿੱਚ ਉਸ ਨੂੰ ਪਤਾ ਲੱਗਾ ਕਿ ਇਹ ਬਲਦ ਬਾਹਰਲੀ ਸਟੇਟ ਯੂਪੀ ਵਿੱਚ ਬੁੱਚੜਖਾਨੇ ਕੱਟਣ ਲਈ ਲਿਜਾਏ ਜਾ ਰਹੇ ਹਨ। ਇਸ ’ਤੇ ਉਸ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਜਿਸ ’ਤੇ ਪੁਲੀਸ ਅਧਿਕਾਰੀਆਂ ਨੇ ਤੁਰੰਤ ਰੇਡ ਕਰ ਕੇ ਪਿੰਡ ਦਫ਼ਤਰੀ ਵਾਲਾ ਨਜ਼ਦੀਕ ਦੋਵਾਂ ਕਥਿਤ ਦੋਸ਼ੀਆਂ ਪਾਸੋਂ ਚਾਰ ਬਲਦ ਬਰਾਮਦ ਕਰ ਕੇ ਘੱਗਾ ਦੀ ਗਊਸ਼ਾਲਾ ਵਿੱਚ ਭੇਜ ਦਿੱਤੇ।
ਇਸ ਦੌਰਾਨ ਪੁਲੀਸ ਨੇ ਕਥਿਤ ਦੋਸ਼ੀਆਂ ਅਰਜਨ ਸਿੰਘ, ਮੰਗਲੀਆ ਸਿੰਘ ਵਾਸੀਆਨ ਰਾਜਨਗਰ ਬਸਤੀ ਚੰਡੀਗੜ੍ਹ ਰੋਡ ਟੋਹਾਣਾ ਸਿਟੀ ਫਤਿਆਬਾਦ ਹਰਿਆਣਾ ਹਾਲ ਵਾਸੀ ਪਿੰਡ ਜਖੇਪਲ ਖਿਲਾਫ਼ ਧਾਰਾ 318 (4), 61 (2), 3 (5) ਬੀਐੱਨਐੱਸ ਅਤੇ ਐਨੀਮਲ ਐਕਟ ਤਹਿਤ ਥਾਣਾ ਘੱਗਾ ਵਿੱਚ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।