ਪਟਿਆਲਾ ਤੋਂ ਸਮਾਣਾ ਸਰਕਾਰੀ ਬੱਸ ਰੂਟ ਬਹਾਲ ਕਰਨ ਦੀ ਮੰਗ
ਨਿੱਜੀ ਪੱਤਰ ਪ੍ਰੇਰਕ ਸਮਾਣਾ, 30 ਜੂਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਅੱਜ ਵਿਧਾਨ ਸਭਾ ਹਲਕਾ ਸਮਾਣਾ ਦੀ ਮਾਰਕੀਟ ਕਮੇਟੀ ਡਕਾਲਾ ਦਾ ਦੌਰਾ ਕੀਤਾ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਲੋਕਾਂ ਨੇ ਉਨ੍ਹਾਂ ਤੋਂ ਮੰਗ ਕੀਤੀ ਕਿ ਪਟਿਆਲਾ...
Advertisement
ਨਿੱਜੀ ਪੱਤਰ ਪ੍ਰੇਰਕ
ਸਮਾਣਾ, 30 ਜੂਨ
Advertisement
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਅੱਜ ਵਿਧਾਨ ਸਭਾ ਹਲਕਾ ਸਮਾਣਾ ਦੀ ਮਾਰਕੀਟ ਕਮੇਟੀ ਡਕਾਲਾ ਦਾ ਦੌਰਾ ਕੀਤਾ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਲੋਕਾਂ ਨੇ ਉਨ੍ਹਾਂ ਤੋਂ ਮੰਗ ਕੀਤੀ ਕਿ ਪਟਿਆਲਾ ਤੋਂ ਸਮਾਣਾ (ਵਾਇਆ ਡਕਾਲਾ) ਜਾਣ ਲਈ ਸਰਕਾਰੀ ਬੱਸ ਰੂਟ ਬਹਾਲ ਕਰਵਾਇਆ ਜਾਵੇ, ਜਿਸ ’ਤੇ ਬਰਸਟ ਨੇ ਭਰੋਸਾ ਦਿਵਾਇਆ ਕਿ ਇਸ ਸਮੱਸਿਆ ਦਾ ਨਿਬੇੜਾ ਜਲਦੀ ਕਰਵਾਉਂਦਿਆਂ ਪਟਿਆਲਾ ਤੋਂ ਸਮਾਣਾ ਸਰਕਾਰੀ ਬੱਸ ਦਾ ਰੂਟ ਬਹਾਲ ਕਰਵਾਇਆ ਜਾਵੇਗਾ। ਇਸ ਮੌਕੇ ਆੜ੍ਹਤੀਆਂ ਨੇ ਚੇਅਰਮੈਨ ਨੂੰ ਮੰਡੀਆਂ ਵਿੱਚ ਦਰਪੇਸ਼ ਸਮੱਸਿਆਵਾਂ ਤੋਂ ਵੀ ਜਾਣੂ ਕਰਵਾਇਆ।
Advertisement
×