ਸਰਬਜੀਤ ਸਿੰਘ ਭੰਗੂ
ਸਨੌਰ (ਪਟਿਆਲਾ), 29 ਅਗਸਤ
ਨਗਰ ਕੌਂਸਲ ਸਨੌਰ ਦੀਆਂ ਚੋਣਾਂ ਦੇ ਮੱਦੇਨਜ਼ਰ ‘ਆਪ’ ਨੇ ਪਹਿਲਕਦਮੀ ਕਰਦਿਆਂ, ਅਨਾਜ ਮੰਡੀ ਸਨੌਰ ’ਚ ਚੋਣ ਦਫਤਰ ਖੋਲ੍ਹ ਦਿੱਤਾ ਹੈ ਜਿਸ ਦਾ ਉਦਘਾਟਨ ਅੱਜ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕੀਤਾ। ਇਸ ਦਫਤਰ ਨੂੰ ਚਲਾਉਣ ਲਈ ਉਨ੍ਹਾਂ ਨੇ ਸਾਜਨ ਢਿੱਲੋਂ ਅਤੇ ਪਰਦੀਪ ਢਿਲੋਂ ਨੂੰ ਜ਼ਿੰਮੇਵਾਰੀ ਸੌਂਪੀ ਤੇ ਦਫਤਰ ਲਈ ਜਗ੍ਹਾ ਦੇਣ ’ਤੇ ਆੜ੍ਹਤੀ ਐਸੋਸੀਏਸ਼ਨ ਸਨੌਰ ਦੇ ਪ੍ਰਧਾਨ ਰੱਜਤ ਕਪੂਰ ਨੂੰ ਸਨਮਾਨਤ ਵੀ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਪਠਾਣਮਾਜਰਾ ਨੇ ਆਖਿਆ ਕਿ ਕੋਈ ‘ਆਪ’ ਕਾਰਕੁਨ ਇਹ ਸੋਚ ਕੇ ਚੋਣ ਪਿੜ ’ਚ ਨਾ ਉਤਰੇ ਕਿ ਉਹ ਚੋਣਾਂ ਦੌਰਾਨ ਬੂਥਾਂ ’ਤੇ ਕਬਜ਼ੇ ਕਰਕੇ ਜਾਂ ਵਿਰੋਧੀ ਉਮੀਦਵਾਰਾਂ ਨੂੰ ਡਰਾ-ਧਮਕਾ ਕੇ ਜਿੱਤ ਜਾਣਗੇ ਕਿਉਂਕਿ ਕਾਂਗਰਸੀ ਤੇ ਅਕਾਲੀ ਸਰਕਾਰਾਂ ਦੌਰਾਨ ਚੱਲਦਾ ਰਿਹਾ ਚੋਣ ਧਾਂਦਲੀਆਂ ਦਾ ਦੌਰ ਵੀ ਉਨ੍ਹਾਂ ਦੇ ਨਾਲ਼ ਹੀ ਜਾਂਦਾ ਰਿਹਾ ਤੇ ‘ਆਪ’ ਸਰਕਾਰ ਨਿਰਪੱਖ ਢੰਗ ਨਾਲ ਚੋਣਾਂ ਕਰਵਾਉਣ ਲਈ ਵਚਨਬੱਧ ਹੈ। ਇਸ ਮੌਕੇ ਵਿਧਾਇਕ ਦੇ ਪੀ.ਏ ਗੁਰਪ੍ਰੀਤ ਗੁਰੀ, ਮਨਿੰਦਰ ਫਰਾਂਸਵਾਲਾ, ਬਲਜਿੰਦਰ ਨੰਦਗੜ੍ਹ, ਹਰਪ੍ਰੀਤ ਘੁੰਮਣ, ਸਾਜਨ ਢਿੱਲੋਂ, ਪਰਦੀਪ ਢਿਲੋਂ ਅਮਰ ਸੰਘੇੜਾ, ਅਮਨ ਢੋਟ, ਨਰਿੰਦਰ ਤੱਖੜ, ਦੀਪਾਂਸੂ ਸਨੌਰ, ਮੁਲਖ ਰਾਜ, ਸ਼ੇਰ ਸਿੰਘ ਪ੍ਰਧਾਨ, ਗੁਰਮੀਤ ਮੀਤਾ, ਸ਼ਾਮ ਸਿੰਘ, ਯੁਵਰਾਜ ਸਿੰਘ,ਪ੍ਰਿਤਪਾਲ ਸਿੰਘ, ਸਤਿੰਦਰ ਹਾਂਡਾ ਤੇ ਹਰਪ੍ਰ੍ਰੀਤ ਸੰਧੇ ਆਦਿ ਵੀ ਮੌਜੂਦ ਸਨ।