‘ਆਪ’ ਵਿੱਚ ਸ਼ਾਮਲ ਹੋਏ ਕਾਂਗਰਸੀ ਕੌਂਸਲਰਾਂ ਨੇ ਘਰ ਵਾਪਸੀ ਕੀਤੀ
ਨਿੱਜੀ ਪੱਤਰ ਪ੍ਰੇਰਕ ਰਾਜਪੁਰਾ, 21 ਸਤੰਬਰ ਨਗਰ ਕੌਂਸਲ ਦੇ ਤਿੰਨ ਮੌਜੂਦਾ ਕੌਂਸਲਰਾਂ ਨੇ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਘਨੌਰ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਅਗਵਾਈ ਹੇਠ ਅੱਜ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਦਾ...
ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 21 ਸਤੰਬਰ
ਨਗਰ ਕੌਂਸਲ ਦੇ ਤਿੰਨ ਮੌਜੂਦਾ ਕੌਂਸਲਰਾਂ ਨੇ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਘਨੌਰ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਅਗਵਾਈ ਹੇਠ ਅੱਜ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਦਾ ਪੱਲਾ ਫੜ ਲਿਆ ਹੈ।
ਸਾਬਕਾ ਵਿਧਾਇਕ ਕੰਬੋਜ ਦੇ ਕਿਸੇ ਸਮੇਂ ਬਹੁਤ ਨਜ਼ਦੀਕੀ ਸਮਝੇ ਜਾਂਦੇ ਵਾਰਡ ਨੰਬਰ 28 ਤੋਂ ਕੌਂਸਲਰ ਅਮਰ ਸਿੰਘ ਪਾਸੀ, ਵਾਰਡ ਨੰਬਰ 15 ਤੋਂ ਰੀਟਾ ਰਾਣੀ ਅਤੇ ਵਾਰਡ ਨੰਬਰ 5 ਤੋਂ ਅੰਜੂ ਪੁਰੀ ਲਗਪਗ ਨੌਂ ਮਹੀਨੇ ਪਹਿਲਾਂ ਕਾਂਗਰਸ ਪਾਰਟੀ ਛੱਡ ਕੇ ਮੌਜੂਦਾ ਵਿਧਾਇਕਾ ਨੀਨਾ ਮਿੱਤਲ ਦੀ ਅਗਵਾਈ ਹੇਠ ‘ਆਪ’ ਵਿੱਚ ਸ਼ਾਮਲ ਹੋਏ ਸਨ। ਬੀਤੇ ਦਿਨ ਤਿੰਨੋਂ ਕੌਂਸਲਰਾਂ ਨੇ ਦੁਬਾਰਾ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਕੌਂਸਲਰ ਪਾਸੀ ਨੇ ਕਿਹਾ ਕਿ ਉਹ ਆਪਣੇ ਵਾਰਡ ਦੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ‘ਆਪ’ ਵਿੱਚ ਸ਼ਾਮਲ ਹੋਏ ਸਨ ਪਰ ਉੱਥੇ ਜਾ ਕੇ ਉਨ੍ਹਾਂ ਨੂੰ ਨਿਰਾਸ਼ਾ ਹੀ ਹੋਈ ਹੈ, ਇਸ ਲਈ ਉਹ ਵਾਪਸ ਆਪਣੇ ਘਰ (ਕਾਂਗਰਸ ਪਾਰਟੀ) ਵਿਚ ਆ ਗਏ ਹਨ।