ਦੇਵੀਗੜ੍ਹ ’ਚ ਚਲਾਈ ਜਾਵੇਗੀ ਸਫ਼ਾਈ ਮੁਹਿੰਮ
ਦੇਵੀਗੜ੍ਹ: ਨਗਰ ਪੰਚਾਇਤ ਦੇਵੀਗੜ੍ਹ ਵੱਲੋਂ ਪ੍ਰਧਾਨ ਸਵਿੰਦਰ ਕੌਰ ਧੰਜੂ ਤੇ ਕਾਰਜ ਸਾਧਕ ਅਫ਼ਸਰ ਲਖਬੀਰ ਸਿੰਘ ਦੀ ਅਗਵਾਈ ਹੇਠ ਸਰਕਾਰ ਵੱਲੋਂ ਚਲਾਈ ਜਾ ਰਹੀ ‘ਸਫ਼ਾਈ ਅਪਣਾਓ ਬਿਮਾਰੀ ਭਜਾਓ’ ਮੁਹਿੰਮ ਤਹਿਤ ਦੇਵੀਗੜ੍ਹ ਵਿੱਚ ਸਫ਼ਾਈ ਮੁਹਿੰਮ ਛੇੜੀ ਜਾਵੇਗੀ। ਪ੍ਰਧਾਨ ਸਵਿੰਦਰ ਕੌਰ ਧੰਜੂ ਨੇ...
Advertisement
ਦੇਵੀਗੜ੍ਹ: ਨਗਰ ਪੰਚਾਇਤ ਦੇਵੀਗੜ੍ਹ ਵੱਲੋਂ ਪ੍ਰਧਾਨ ਸਵਿੰਦਰ ਕੌਰ ਧੰਜੂ ਤੇ ਕਾਰਜ ਸਾਧਕ ਅਫ਼ਸਰ ਲਖਬੀਰ ਸਿੰਘ ਦੀ ਅਗਵਾਈ ਹੇਠ ਸਰਕਾਰ ਵੱਲੋਂ ਚਲਾਈ ਜਾ ਰਹੀ ‘ਸਫ਼ਾਈ ਅਪਣਾਓ ਬਿਮਾਰੀ ਭਜਾਓ’ ਮੁਹਿੰਮ ਤਹਿਤ ਦੇਵੀਗੜ੍ਹ ਵਿੱਚ ਸਫ਼ਾਈ ਮੁਹਿੰਮ ਛੇੜੀ ਜਾਵੇਗੀ। ਪ੍ਰਧਾਨ ਸਵਿੰਦਰ ਕੌਰ ਧੰਜੂ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਹ ਮੁਹਿੰਮ ਪਹਿਲੀ ਤੋਂ 31 ਜੁਲਾਈ ਤੱਕ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਬਰਸਾਤੀ ਮੌਸਮ ਹੋਣ ਕਰਕੇ ਇਸ ਮੁਹਿੰਮ ਤਹਿਤ ਸ਼ਹਿਰ ਵਿੱਚ ਸਫ਼ਾਈ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇਗਾ ਅਤੇ ਡੇਂਗੂ ਤੇ ਮਲੇਰੀਏ ਦੇ ਬਚਾਅ ਲਈ ਸ਼ਹਿਰ ਦੀ ਹਰ ਵਾਰਡ ਵਿੱਚ ਫੌਗਿੰਗ ਕਰਵਾਈ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੂੜਾ ਸੜਕਾਂ ਜਾਂ ਖਾਲੀ ਪਲਾਟਾਂ ਵਿੱਚ ਨਾ ਸੁੱਟਿਆ ਜਾਵੇ, ਗਿੱਲਾ-ਸੁੱਕਾ ਕੂੜਾ ਅਲੱਗ-ਅਲੱਗ ਕਰਕੇ ਕੂੜੇ ਵਾਲੇ ਨੂੰ ਦਿੱਤਾ ਜਾਵੇ ਤੇ ਪਲਾਸਟਿਕ ਦੇ ਲਿਫਾਫਿਆਂ ਦੀ ਜਗਾ ਕੱਪੜੇ ਜਾਂ ਪੇਪਰ ਦੇ ਬਣੇ ਹੋਏ ਬੈਗ ਦੀ ਵਰਤੋਂ ਕੀਤੀ ਜਾਵੇ। -ਪੱਤਰ ਪ੍ਰੇਰਕ
Advertisement
Advertisement
×