ਚੋਰੀ ਦੇ ਦੋਸ਼ ਹੇਠ ਤਿੰਨ ਖ਼ਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ ਸਮਾਣਾ, 8 ਜੁਲਾਈ ਸਦਰ ਪੁਲੀਸ ਨੇ ਪਿੰਡ ਕੁਲਾਰਾਂ ਦੇ ਇੱਕ ਘਰ ਵਿੱਚ ਚੋਰੀ ਕਰਨ ਦੇ ਦੋਸ਼ ਵਿੱਚ ਤਿੰਨ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਵਿੱਚ ਪ੍ਰਭਜੋਤ ਸਿੰਘ, ਗੁਰਪ੍ਰੀਤ ਸਿੰਘ, ਹਰਸ਼ਵਿੰਦਰ ਸਿੰਘ ਸਾਰੇ ਵਾਸੀ ਪਿੰਡ ਕੁਲਾਰਾਂ ਸ਼ਾਮਲ ਹਨ।...
ਪੱਤਰ ਪ੍ਰੇਰਕ
ਸਮਾਣਾ, 8 ਜੁਲਾਈ
ਸਦਰ ਪੁਲੀਸ ਨੇ ਪਿੰਡ ਕੁਲਾਰਾਂ ਦੇ ਇੱਕ ਘਰ ਵਿੱਚ ਚੋਰੀ ਕਰਨ ਦੇ ਦੋਸ਼ ਵਿੱਚ ਤਿੰਨ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਵਿੱਚ ਪ੍ਰਭਜੋਤ ਸਿੰਘ, ਗੁਰਪ੍ਰੀਤ ਸਿੰਘ, ਹਰਸ਼ਵਿੰਦਰ ਸਿੰਘ ਸਾਰੇ ਵਾਸੀ ਪਿੰਡ ਕੁਲਾਰਾਂ ਸ਼ਾਮਲ ਹਨ। ਮਵੀ ਪੁਲੀਸ ਚੌਕੀ ਇੰਚਾਰਜ ਅੰਗਰੇਜ਼ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਪਿੰਡ ਕੁਲਾਰਾਂ ਵੱਲੋਂ ਪੁਲੀਸ ਨੂੰ ਦਰਜ ਕਰਵਾਈ ਸ਼ਿਕਾਇਤ ਅਨੁਸਾਰ 4 ਜੁਲਾਈ ਦੀ ਤੜਕੇ ਸਵੇਰੇ 3:00 ਵਜੇ ਜਦੋਂ ਉਸ ਦੀ ਪਤਨੀ ਜਾਗੀ ਤਾਂ ਉਕਤ ਨੌਜਵਾਨਾਂ ਨੂੰ ਘਰ ਵਿੱਚ ਚੋਰੀ ਕਰਦਿਆਂ ਦੇਖਿਆ। ਰੌਲਾ ਪਾਉਣ ’ਤੇ ਮੁਲਜ਼ਮ ਨੌਜਵਾਨ ਭੱਜ ਗਏ। ਜਾਂਚ ਕਰਨ ’ਤੇ ਉਨ੍ਹਾਂ ਦੇ ਘਰੋਂ 25,000 ਰੁਪਏ ਅਤੇ ਕੁਝ ਸਾਮਾਨ ਗਾਇਬ ਪਾਇਆ ਗਿਆ ਜੋ ਕਿ ਮੁਲਜ਼ਮ ਚੋਰੀ ਕਰਕੇ ਲੈ ਗਏ ਸਨ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।