DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਗਵੰਤ ਮਾਨ ਵੱਲੋਂ ਪਟਿਆਲਾ ਜ਼ਿਲ੍ਹੇ ਦੇ 12 ਵਿਦਿਆਰਥੀਆਂ ਦਾ ਸਨਮਾਨ

ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ
  • fb
  • twitter
  • whatsapp
  • whatsapp
Advertisement

ਗੁਰਨਾਮ ਸਿੰਘ ਅਕੀਦਾ

ਪਟਿਆਲਾ 29 ਜੂਨ

Advertisement

ਨੀਟ ਪ੍ਰੀਖਿਆ ਵਿੱਚ ਸ਼ਾਨਦਾਰ ਨਤੀਜੇ ਹਾਸਲ ਕਰਨ ਵਾਲੇ ਜ਼ਿਲ੍ਹਾ ਪਟਿਆਲਾ ਦੇ 12 ਹੋਣਹਾਰ ਵਿਦਿਆਰਥੀਆਂ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਨਮਾਨ ਸਮਾਰੋਹ ਉਨ੍ਹਾਂ ਵਿਦਿਆਰਥੀਆਂ ਦੀ ਮਿਹਨਤ ਅਤੇ ਸੰਕਲਪ ਨੂੰ ਮਾਨਤਾ ਦੇਣ ਲਈ ਕਰਵਾਇਆ ਗਿਆ, ਜਿਨ੍ਹਾਂ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹੋਏ ਮੈਡੀਕਲ ਦੀ ਮੁਕਾਬਲਾ ਪ੍ਰੀਖਿਆ ਵਿੱਚ ਕਾਬਲੀਅਤ ਦਾ ਝੰਡਾ ਲਹਿਰਾਇਆ।

ਇੱਥੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਨੇ ਦੱਸਿਆ ਕਿ ਇਹ ਸਫਲਤਾ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਵਿੱਚ ਦਿੱਤੀ ਜਾ ਰਹੀ ਮਿਆਰੀ ਸਿੱਖਿਆ ਅਤੇ ਨਿਰੰਤਰ ਸਾਰਥਕ ਯਤਨਾਂ ਦੀ ਨਿਸ਼ਾਨੀ ਹੈ। ਡਿਪਟੀ ਡੀਈਓ ਪਟਿਆਲਾ ਡਾ. ਰਵਿੰਦਰਪਾਲ ਸ਼ਰਮਾ ਨੇ ਦੱਸਿਆ ਕਿ ਸਰਕਾਰੀ ਪੱਧਰ 'ਤੇ ਨਿਯਮਤ ਮੌਕ ਟੈੱਸਟ, ਡਾਊਟ ਕਲਾਸਾਂ ਅਤੇ ਮਨੋਵਿਗਿਆਨਿਕ ਮਾਰਗ ਦਰਸ਼ਨ ਦੀ ਸਹਾਇਤਾ ਨਾਲ ਵਿਦਿਆਰਥੀਆਂ ਨੂੰ ਤਿਆਰੀ ਕਰਵਾਈ ਗਈ। ਪਿਛਲੇ ਸਾਲ ਵੀ ਜ਼ਿਲ੍ਹਾ ਪਟਿਆਲਾ ਨੇ ਨੀਟ ਦੇ ਨਤੀਜਿਆਂ ’ਚ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਵਿਦਿਆਰਥੀਆਂ ਨੂੰ ਉੱਚੀਆਂ ਬੁਲੰਦੀਆਂ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ ਅਤੇ ਸਕੂਲ ਪ੍ਰਬੰਧਕਾਂ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ।

ਜ਼ਿਲ੍ਹਾ ਨੋਡਲ ਇੰਚਾਰਜ ਦੌਲਤ ਰਾਮ ਲੈਕਚਰਾਰ ਫਿਜ਼ਿਕਸ ਨੇ ਦੱਸਿਆ ਕਿ ਸਨਮਾਨਿਤ ਵਿਦਿਆਰਥੀਆਂ ਵਿੱਚ ਮਲਟੀਪਰਪਜ਼ ਸਕੂਲ ਤੋਂ ਪਾਵਸ ਗਰਗ ਅਤੇ ਪ੍ਰਣਵ ਸ਼ਰਮਾ, ਐੱਨਟੀਸੀ ਰਾਜਪੁਰਾ ਤੋਂ ਗਜ਼ਲਪ੍ਰੀਤ ਕੌਰ ਅਤੇ ਅਰਮਾਨ, ਸਕੂਲ ਆਫ਼ ਐਮੀਨੈਂਸ ਫੀਲਖ਼ਾਨਾ ਤੋਂ ਏਕਜੋਤ ਸਿੰਘ ਅਤੇ ਪ੍ਰੀਆ ਕੁਮਾਰੀ, ਸਸਸਸ ਓਪੀਐੱਲ ਪਟਿਆਲਾ ਤੋਂ ਸਲੋਨੀ ਚੌਹਾਨ, ਵਿਕਟੋਰੀਆ ਪਟਿਆਲਾ ਤੋਂ ਤਾਨੀਆ ਚੌਹਾਨ, ਸੀਓਣਾ ਤੋਂ ਹਰਸਿਮਰਨ ਕੌਰ ਅਤੇ ਗੁਰਲੀਨ ਕੌਰ, ਸਿਵਲ ਲਾਈਨਜ਼ ਤੋਂ ਅਭਿਨਵ ਅਤੇ ਨਿਊ ਪਾਵਰ ਹਾਊਸ ਕਲੋਨੀ ਪਟਿਆਲਾ ਤੋਂ ਅਨੂਵਾ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪਾਵਸ ਗਰਗ ਨੇ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।

Advertisement
×