ਠੱਗੀ ਮਾਰਨ ਦੇ ਦੋਸ਼ ਹੇਠ ਪਤੀ-ਪਤਨੀ ਖ਼ਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ ਪਾਤੜਾਂ, 19 ਅਗਸਤ ਪਿੰਡ ਦੇਧਨਾ ਦੇ ਇੱਕ ਵਿਅਕਤੀ ਨੇ ਉੱਚ ਅਧਿਕਾਰੀਆਂ ਨੂੰ ਭੇਜੀ ਸ਼ਿਕਾਇਤ ਵਿੱਚ ਪਤੀ ਪਤਨੀ ਉਤੇ ਵਿਦੇਸ਼ ਭੇਜਣ ਲਈ ਪੈਸੇ ਲੈਣ ਦੇ ਦੋਸ਼ਾਂ ਲਾਏ ਸਨ ਜਿਸ ਦੀ ਪੜਤਾਲ ਮਗਰੋਂ ਪੁਲੀਸ ਨੇ ਕੇਸ ਦਰਜ ਕਰਕੇ ਅਗਲੀ ਸ਼ੁਰੂ...
Advertisement
ਪੱਤਰ ਪ੍ਰੇਰਕ
ਪਾਤੜਾਂ, 19 ਅਗਸਤ
Advertisement
ਪਿੰਡ ਦੇਧਨਾ ਦੇ ਇੱਕ ਵਿਅਕਤੀ ਨੇ ਉੱਚ ਅਧਿਕਾਰੀਆਂ ਨੂੰ ਭੇਜੀ ਸ਼ਿਕਾਇਤ ਵਿੱਚ ਪਤੀ ਪਤਨੀ ਉਤੇ ਵਿਦੇਸ਼ ਭੇਜਣ ਲਈ ਪੈਸੇ ਲੈਣ ਦੇ ਦੋਸ਼ਾਂ ਲਾਏ ਸਨ ਜਿਸ ਦੀ ਪੜਤਾਲ ਮਗਰੋਂ ਪੁਲੀਸ ਨੇ ਕੇਸ ਦਰਜ ਕਰਕੇ ਅਗਲੀ ਸ਼ੁਰੂ ਕਰ ਦਿੱਤੀ ਹੈ। ਬਲਦੇਵ ਰਾਮ ਵਾਸੀ ਪਿੰਡ ਦੇਧਨਾ ਨੇ ਦੱਸਿਆ ਹੈ ਕਿ ਉਸ ਦੇ ਭਾਣਜੇ ਗੋਪੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਪਟਿਆਲਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਨੇ ਉਸ ਕੋਲੋਂ 30 ਲੱਖ ਤੋਂ ਵੱਧ ਰੁਪਏ ਲੈ ਲੈਣ ਮਗਰੋਂ ਉਸ ਨੂੰ ਵਿਦੇਸ਼ ਨਹੀਂ ਭੇਜਿਆ, ਨਾ ਹੀ ਪੈਸੇ ਵਾਪਸ ਕੀਤੇ। ਪੜਤਾਲੀਆ ਅਫ਼ਸਰ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਪੜਤਾਲ ਕਰਕੇ ਭੇਜੀ ਗਈ ਦਰਖਾਸਤ ’ਤੇ ਗੁਰਪ੍ਰੀਤ ਸਿੰਘ ਅਤੇ ਸਰਬਜੀਤ ਕੌਰ ਵਾਸੀ ਸਿਉਨਾ ਰੋਡ ਪਟਿਆਲਾ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement