DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੰਗੀ ਬੇੜਾ ਆਈਐੱਨਐੱਸ ‘ਤਮਾਲ’ ਪਹਿਲੀ ਜੁਲਾਈ ਨੂੰ ਹੋਵੇਗਾ ਜਲ ਸੈਨਾ ’ਚ ਸ਼ਾਮਲ

ਮਿਜ਼ਾਈਲਾਂ ਤੇ ਨਿਗਰਾਨ ਪ੍ਰਣਾਲੀਆਂ ਨਾਲ ਲੈਸ ਹੈ ਜੰਗੀ ਬੇੜਾ
  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 22 ਜੂਨ

ਭਾਰਤੀ ਜਲ ਸੈਨਾ ਵੱਲੋਂ ਰੂਸ ’ਚ ਬਣਿਆ ਜੰਗੀ ਬੇੜਾ ਆਈਐੱਨਐੱਸ ਤਮਾਲ ਪਹਿਲੀ ਜੁਲਾਈ ਨੂੰ ਤੱਟੀ ਸ਼ਹਿਰ ਕਾਲਿਨਨਗਰਾਦ ਵਿੱਚ ਬਲ ’ਚ ਸ਼ਾਮਲ ਕੀਤਾ ਜਾਵੇਗਾ। ਇਹ ਬੇੜਾ ਗਾਈਡਡ ਮਿਜ਼ਾਈਲਾਂ ਤੇ ਨਿਗਰਾਨ ਪ੍ਰਣਾਲੀਆਂ ਨਾਲ ਲੈਸ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਵਿੱਚ ਲੱਗਾ 26 ਫ਼ੀਸਦ ਸਮਾਨ ਸਵਦੇਸ਼ੀ ਹੈ, ਜਿਨ੍ਹਾਂ ਵਿੱਚ ਸਮੁੰਦਰ ’ਚ ਅਤੇ ਜ਼ਮੀਨ ’ਤੇ ਨਿਸ਼ਾਨਾ ਵਿੰਨ੍ਹਣ ਵਾਲੀ ਲੰਬੀ ਦੂਰੀ ਦੀ ਬ੍ਰਹਮੋਸ ਕਰੂਜ਼ ਮਿਜ਼ਾਈਲ ਵੀ ਸ਼ਾਮਲ ਹੈ। ਭਾਰਤੀ ਜਲ ਸੈਨਾ ਮੁਤਾਬਕ 125 ਮੀਟਰ ਲੰਬੇ ਤੇ 3,900 ਟਨ ਭਾਰੇ ਜੰਗੀ ਬੇੜੇ ਦੀ ਭਾਰੀ ਮਾਰੂ ਸਮਰੱਥਾ ਹੈ ਕਿਉਂਕਿ ਇਹ ਭਾਰਤੀ ਤੇ ਰੂਸੀ ਆਧੁਨਿਕ ਤਕਨੀਕਾਂ ਅਤੇ ਜੰਗੀ ਬੇੜੇ ਬਣਾਉਣ ’ਚ ਸ਼ਾਮਲ ਸਰਵੋਤਮ ਅਭਿਆਸਾਂ ਦਾ ਅਹਿਮ ਸੁਮੇਲ ਹੈ। ਕਮਿਸ਼ਨਿੰਗ ਤੋਂ ਬਾਅਦ ‘ਤਮਾਲ’ ਭਾਰਤੀ ਜਲ ਸੈਨਾ ਦੀ ਪੱਛਮੀ ਫਲੀਟ ’ਚ ਸ਼ਾਮਲ ਹੋ ਜਾਵੇਗਾ। ਭਾਰਤੀ ਜਲ ਸੈਨਾ ਦੇ ਤਰਜਮਾਨ ਕਮਾਂਡਰ ਵਿਵੇਕ ਮਧਵਾਲ ਨੇ ਕਿਹਾ ਕਿ ਇਹ ਨਾ ਸਿਰਫ ਭਾਰਤੀ ਜਲ ਸੈਨਾ ਦੀ ਵਧਦੀ ਸਮਰੱਥਾ ਦਾ ਪ੍ਰਤੀਕ ਹੋਵੇਗਾ ਬਲਕਿ ਭਾਰਤ-ਰੂਸ ਭਾਈਵਾਲੀ ਦੀ ਸਾਂਝੀ ਤਾਕਤ ਦੀ ਮਿਸਾਲ ਵੀ ਹੋਵੇਗਾ। ਆਈਐੱਨਐੱਸ ਤਮਾਲ ਪਿਛਲੇ ਦੋ ਦਹਾਕਿਆਂ ਦੌਰਾਨ ਰੂਸ ਤੋਂ ਭਾਰਤੀ ਜਲ ਸੈਨਾ ’ਚ ਸ਼ਾਮਲ ਹੋਣ ਵਾਲਾ ਕ੍ਰਿਵਕ ਸ਼੍ਰੇਣੀ ਦਾ ਅੱਠਵਾਂ ਬੇੜਾ ਹੋਵੇਗਾ। ਅਧਿਕਾਰੀਆਂ ਨੇ ਕਿਹਾ ਕਿ ਇਸ ਜੰਗੀ ਬੇੜੇ ਦਾ ਨਿਰਮਾਣ ਕਾਲਿਨਨਗਰਾਦ ’ਚ ਯੰਤਰ ਸ਼ਿਪਯਾਰਡ ’ਤੇ ਕੀਤਾ ਗਿਆ ਹੈ। ਆਈਐੱਨਐੱਸ ਤਮਾਲ, ਤੁਸ਼ਿਲ ਕਲਾਸ ਦਾ ਦੂਜਾ ਬੇੜਾ ਹੈ ਅਤੇ ਇਹ ਪਹਿਲੇ ਬੇੜਿਆਂ ਤਲਵਾਰ ਤੇ ਤੇਗ ਵਰਗਾਂ ਦਾ ਆਧੁਨਿਕ ਰੂਪ ਹੈ। ਇਸ ਬੇੜੇ ਨੂੰ ਭਾਰਤੀ ਜਲ ਸੈਨਾ ’ਚ ਸ਼ਾਮਲ ਕਰਨ ਮੌਕੇ ਸਮਾਗਮ ਦੀ ਅਗਵਾਈ ਪੱਛਮੀ ਜਲ ਸੈਨਾ ਕਮਾਨ ਦੇ ਫਲੈਗ ਆਫੀਸਰ ਕਮਾਂਡਿੰਗ-ਇਨ-ਚੀਫ ਵਾਈਸ ਐਡਮਿਰਲ ਸੰਜੈ ਜੇ. ਸਿੰਘ ਕਰਨਗੇ। ਸਮਾਗਮ ’ਚ ਭਾਰਤ ਤੇ ਰੂਸ ਦੇ ਕਈ ਉੱਚ ਰੱਖਿਆ ਅਧਿਕਾਰੀ ਵੀ ਸ਼ਾਮਲ ਹੋਣਗੇ। -ਪੀਟੀਆਈ

Advertisement

Advertisement
×