ਉੱਤਰਾਖੰਡ: ਰੁਦਰਪ੍ਰਯਾਗ ’ਚ ਮੀਂਹ ਮਗਰੋਂ ਢਿੱਗਾਂ ਡਿੱਗਣ ਕਾਰਨ ਨੇਪਾਲ ਦੇ 4 ਮਜ਼ਦੂਰਾਂ ਦੀ ਮੌਤ
ਰੁਦਰਪ੍ਰਯਾਗ, 23 ਅਗਸਤ ਉਤਰਾਖੰਡ ਦੇ ਫਾਟਾ ਪਿੰਡ ਵਿਚ ਭਾਰੀ ਮੀਂਹ ਕਾਰਨ ਢਿੱਗਾਂ ਡਿੱਗਣ ਕਾਰਨ ਨੇਪਾਲ ਦੇ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ। ਐੱਸਡੀਆਰਐੱਫ ਨੇ ਮਲਬੇ ਵਿੱਚੋਂ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਅਧਿਕਾਰੀਆਂ ਨੂੰ ਘਟਨਾ ਦੀ ਪਿੰਡ ਦੇ ਬਰਸਾਤੀ ਛੱਪੜ...
Advertisement
ਰੁਦਰਪ੍ਰਯਾਗ, 23 ਅਗਸਤ
ਉਤਰਾਖੰਡ ਦੇ ਫਾਟਾ ਪਿੰਡ ਵਿਚ ਭਾਰੀ ਮੀਂਹ ਕਾਰਨ ਢਿੱਗਾਂ ਡਿੱਗਣ ਕਾਰਨ ਨੇਪਾਲ ਦੇ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ। ਐੱਸਡੀਆਰਐੱਫ ਨੇ ਮਲਬੇ ਵਿੱਚੋਂ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਅਧਿਕਾਰੀਆਂ ਨੂੰ ਘਟਨਾ ਦੀ ਪਿੰਡ ਦੇ ਬਰਸਾਤੀ ਛੱਪੜ ’ਚ ਹੋਈ ਘਟਨਾ ਬਾਰੇ ਸੂਚਨਾ ਰਾਤ ਡੇਢ ਵਜੇ ਦੇ ਕਰੀਬ ਮਿਲੀ। ਇਸ ਤੋਂ ਬਾਅਦ ਬਚਾਅ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ। ਰਾਤ ਨੂੰ ਇਲਾਕੇ 'ਚ ਭਾਰੀ ਮੀਂਹ ਪਿਆ। ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ।
Advertisement
Advertisement
×