ਦੁਨੀਆ ਨੂੰ ਅਤਿਵਾਦ ਖ਼ਿਲਾਫ਼ ਇਕਸੁਰ ਹੋਣਾ ਚਾਹੀਦੈ: ਰਵੀਸ਼ੰਕਰ ਪ੍ਰਸਾਦ
ਸਰਬ ਪਾਰਟੀ ਵਫ਼ਦ ਵੱਲੋਂ ਪੈਰਿਸ ਤੋਂ ਛੇ ਯੂਰਪੀ ਮੁਲਕਾਂ ਦੀ ਯਾਤਰਾ ਸ਼ੁਰੂ
ਭਾਜਪਾ ਆਗੂ ਰਵੀਸ਼ੰਕਰ ਪ੍ਰਸਾਦ ਦੀ ਅਗਵਾਈ ’ਚ ਪੈਰਿਸ ਗਏ ਵਫ਼ਦ ਦੇ ਮੈਂਬਰ ਫਰਾਂਸ ਵਿੱਚ ਭਾਰਤੀ ਰਾਜਦੂਤ ਸੰਜੀਵ ਸਿੰਗਲਾ ਨਾਲ। -ਫੋਟੋ: ਏਐੱਨਆਈ
Advertisement
ਪੈਰਿਸ, 26 ਮਈ
ਭਾਜਪਾ ਆਗੂ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਭਾਰਤ ਸ਼ਾਂਤੀ ਤੇ ਸੁਹਿਰਦਤਾ ਚਾਹੁੰਦਾ ਹੈ ਪਰ ਬੇਕਸੂਰ ਭਾਰਤੀਆਂ ਦੀ ਜਾਨ ਦੀ ਕੀਮਤ ’ਤੇ ਨਹੀਂ ਅਤੇ ਜਿੱਥੇ ਤੱਕ ਸਰਕਾਰ ਦੀ ਸ਼ਹਿ ਪ੍ਰਾਪਤ ਅਤਿਵਾਦ ਦਾ ਸਵਾਲ ਹੈ, ਦੁਨੀਆ ਨੂੰ ਇੱਕ ਸੁਰ ’ਚ ਬੋਲਣਾ ਚਾਹੀਦਾ ਹੈ। ਪ੍ਰਸਾਦ ਦੀ ਅਗਵਾਈ ਹੇਠਲੇ ਸਰਬ ਪਾਰਟੀ ਵਫ਼ਦ ਨੇ ਪੈਰਿਸ ਤੋਂ ਛੇ ਯੂਰਪੀ ਮੁਲਕਾਂ ਦੀ ਯਾਤਰਾ ਸ਼ੁਰੂ ਕੀਤੀ ਹੈ। ਨੌਂ ਮੈਂਬਰੀ ਵਫ਼ਦ ਫਰਾਂਸ ’ਚ ਆਪਣੀ ਯਾਤਰਾ ਦੇ ਪਹਿਲੇ ਗੇੜ ਦੌਰਾਨ ਸੈਨੇਟ ਤੇ ਕੌਮੀ ਅਸੈਂਬਲੀ ਦੇ ਮੈਂਬਰਾਂ, ਥਿੰਕ ਟੈਂਕ ਤੇ ਪਰਵਾਸੀ ਭਾਰਤੀਆਂ ਦੇ ਵੱਖ ਵੱਖ ਵਰਗਾਂ ਨਾਲ ਵਿਚਾਰ ਚਰਚਾ ਕਰੇਗਾ। ਵਫ਼ਦ ਵੱਲੋਂ ਫਰਾਂਸੀਸੀ ਸੰਸਦ ਮੈਂਬਰਾਂ ਨਾਲ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ। ਮੀਟਿੰਗਾਂ ਤੋਂ ਪਹਿਲਾਂ ਪ੍ਰਸਾਦ ਨੇ ਕਿਹਾ, ‘ਸਾਡਾ ਪੂਰਾ ਮੁੱਦਾ ਬਹੁਤ ਸਪੱਸ਼ਟ ਹੈ। ਭਾਰਤ ਸ਼ਾਂਤੀ ਤੇ ਸੁਹਿਰਦਤਾ ਚਾਹੁੰਦਾ ਹੈ ਪਰ ਬੇਕਸੂਰ ਭਾਰਤੀਆਂ ਦੀ ਜ਼ਿੰਦਗੀ ਦੀ ਕੀਮਤ ’ਤੇ ਨਹੀਂ।’ ਉਨ੍ਹਾਂ ਕਿਹਾ ਕਿ ਪਹਿਲਗਾਮ ਜਿਹੇ ਹਮਲਿਆਂ ਦੀ ਕੀਮਤ ਚੁਕਾਉਣੀ ਪਵੇਗੀ। -ਪੀਟੀਆਈ
Advertisement
Advertisement
×