DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤਾਮਿਲ ਨਾਡੂ: ਸਕੂਲ ਵੈਨ ਤੇ ਰੇਲਗੱਡੀ ਦੀ ਟੱਕਰ; ਦੋ ਵਿਦਿਆਰਥੀਆਂ ਦੀ ਮੌਤ

Two school students killed in van-train collision in TN; Railway gatekeeper suspended
  • fb
  • twitter
  • whatsapp
  • whatsapp
Advertisement

ਅਣਗਹਿਲੀ ਵਰਤਣ ਵਾਲਾ ਗੇਟਕੀਪਰ ਮੁਅੱਤਲ; ਰੇਲਵੇ ਤੇ ਮੁੱਖ ਮੰਤਰੀ ਸਟਾਲਿਨ ਵੱਲੋਂ ਮ੍ਰਿਤਕਾਂ ਤੇ ਜ਼ਖ਼ਮੀਆਂ ਲਈ ਮੁਆਵਜ਼ੇ ਦਾ ਐਲਾਨ

ਕੁੱਡਾਲੋਰ(ਤਾਮਿਲ ਨਾਡੂ), 8 ਜੁਲਾਈ

Advertisement

ਇਥੇ ਸੇਮਾਨਗੁਪਮ ਵਿਚ ਰੇਲਵੇ ਕਰਾਸਿੰਗ ’ਤੇ ਅੱਜ ਸਵੇਰੇ ਯਾਤਰੀ ਰੇਲਗੱਡੀ ਦੇ ਸਕੂਲ ਵੈਨ ਨਾਲ ਟਕਰਾਉਣ ਕਰਕੇ ਦੋ ਵਿਦਿਆਰਥੀਆਂ (12 ਸਾਲਾ ਲੜਕੇ ਤੇ 16 ਸਾਲਾ ਲੜਕੀ) ਦੀ ਮੌਤ ਹੋ ਗਈ। ਰੇਲਗੱਡੀ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕੂਲ ਵੈਨ ਦੂਰ ਜਾ ਕੇ ਡਿੱਗੀ। ਲੋਕੋ ਪਾਇਲਟ ਰੇਲਗੱਡੀ ਨੂੰ ਕਿਸੇ ਤਰ੍ਹਾਂ ਰੋਕਣ ਵਿਚ ਕਾਮਯਾਬ ਰਿਹਾ। ਰੇਲਵੇ ਨੇ ਸੁਰੱਖਿਆ ਨੇਮਾਂ ਦੀ ਉਲੰਘਣਾ ਬਦਲੇ ਰੇਲਵੇ ਕਰਾਸਿੰਗ ’ਤੇ ਤਾਇਨਾਤ ਗੇਟਕੀਪਰ ਨੂੰ ਮੁਅੱਤਲ ਕਰ ਦਿੱਤਾ ਹੈ।

ਪੁਲੀਸ ਅਧਿਕਾਰੀ ਹਾਦਸੇ ਵਾਲੀ ਥਾਂ ਦਾ ਮੁਆਇਨਾ ਕਰਦੇ ਹੋਏ। ਫੋਟੋ: ਪੀਟੀਆਈ

ਰੇਲਵੇ ਨੇ ਪੀਤੜਾਂ ਦੇ ਵਾਰਸਾਂ ਲਈ 5-5 ਲੱਖ ਰਪਏ, ਗੰਭੀਰ ਜ਼ਖ਼ਮੀਆਂ ਲਈ ਢਾਈ ਢਾਈ ਲੱਖ ਜਦੋਂਕਿ ਮਾਮੂਲੀ ਜ਼ਖ਼ਮੀਆਂ ਲਈ 50-50 ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ.ਕੇ.ਸਟਾਲਿਨ ਨੇ ਹਾਦਸੇ ਵਿਚ ਵਿਦਿਆਰਥੀਆਂ ਦੀ ਮੌਤ ’ਤੇ ਦੁੱਖ ਜਤਾਉਂਦਿਆਂ ਪੀੜਤਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਮੌਕੇ ’ਤੇ ਪੁੱਜੇ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਹਾਦਸੇ ਮਗਰੋਂ ਭੜਕੇ ਲੋਕ ਗੇਟਕੀਪਰ ਦੇ ਦੁਆਲੇ ਹੋ ਗਏ, ਪਰ ਮੌਕੇ ’ਤੇ ਪੁੱਜੇ ਐੱਸਪੀ ਜੈ.ਕੁਮਾਰ ਨੇ ਵਿਚ ਪੈ ਕੇ ਉਸ ਦਾ ਬਚਾਅ ਕੀਤਾ। ਹਾਦਸੇ ਵਿਚ ਸਕੂਲ ਵੈਨ ਬੁਰੀ ਤਰ੍ਹਾਂ ਨੁਕਸਾਨੀ ਗਈ। -ਪੀਟੀਆਈ

Advertisement
×