DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੀਤੇ ਦਿਨਾਂ ਦੀ ਗੱਲ ਹੋ ਜਾਵੇਗੀ ਸ਼ਿਮਲਾ ਵਿੱਚ ਬਰਫ਼ਬਾਰੀ

ਸੁਭਾਸ਼ ਰਾਜਤਾ ਸ਼ਿਮਲਾ, 12 ਫਰਵਰੀ ਸਾਲ 1990-91 ਦੀਆਂ ਸਰਦੀਆਂ ਵਿੱਚ ਸ਼ਿਮਲਾ ’ਚ 239 ਸੈਂਟੀਮੀਟਰ ਬਰਫ਼ਬਾਰੀ ਹੋਈ ਸੀ ਜਦਕਿ ਮੌਜੂਦਾ ਦਹਾਕੇ ਦੀਆਂ ਪੰਜ ਸਰਦੀਆਂ ਵਿੱਚ ਸ਼ਹਿਰ ’ਚ ਲਗਪਗ 250 ਸੈਂਟੀਮੀਟਰ ਬਰਫ਼ਬਾਰੀ ਹੋਈ ਹੈ ਜੋ ਕਿ ਸ਼ਿਮਲਾ ਤੇ ਉਸ ਦੇ ਆਸ-ਪਾਸ ਬਰਫ਼ਬਾਰੀ...
  • fb
  • twitter
  • whatsapp
  • whatsapp
featured-img featured-img
ਸ਼ਿਮਲਾ ’ਚ ਬਰਫ਼ਬਾਰੀ ਦੀ ਫਾਈਲ ਫੋਟੋ।
Advertisement

ਸੁਭਾਸ਼ ਰਾਜਤਾ

ਸ਼ਿਮਲਾ, 12 ਫਰਵਰੀ

Advertisement

ਸਾਲ 1990-91 ਦੀਆਂ ਸਰਦੀਆਂ ਵਿੱਚ ਸ਼ਿਮਲਾ ’ਚ 239 ਸੈਂਟੀਮੀਟਰ ਬਰਫ਼ਬਾਰੀ ਹੋਈ ਸੀ ਜਦਕਿ ਮੌਜੂਦਾ ਦਹਾਕੇ ਦੀਆਂ ਪੰਜ ਸਰਦੀਆਂ ਵਿੱਚ ਸ਼ਹਿਰ ’ਚ ਲਗਪਗ 250 ਸੈਂਟੀਮੀਟਰ ਬਰਫ਼ਬਾਰੀ ਹੋਈ ਹੈ ਜੋ ਕਿ ਸ਼ਿਮਲਾ ਤੇ ਉਸ ਦੇ ਆਸ-ਪਾਸ ਬਰਫ਼ਬਾਰੀ ਵਿੱਚ ਕਮੀ ਆਉਣ ਦੇ ਰੁਝਾਨ ਦਾ ਸੰਕੇਤ ਦਿੰਦਾ ਹੈ। ਵਧੇਰੇ ਚਿੰਤਾ ਦੀ ਗੱਲ ਇਹ ਹੈ ਕਿ ਸ਼ਹਿਰ ਵਿੱਚ ਪਿਛਲੀਆਂ ਤਿੰਨ ਸਰਦੀਆਂ ਜਿਨ੍ਹਾਂ ’ਚ ਮੌਜੂਦਾ ਸਰਦੀਆਂ ਵੀ ਸ਼ਾਮਲ ਹਨ, ਕੋਈ ਵੱਡੀ ਬਰਫ਼ਬਾਰੀ ਨਹੀਂ ਹੋਈ।

ਸਾਲ 2022-23 ਦੀਆਂ ਸਰਦੀਆਂ ਤੋਂ ਲੈ ਕੇ ਮੌਜੂਦਾ ਸਰਦੀਆਂ ਤੱਕ ਸ਼ਹਿਰ ਵਿੱਚ ਮੁਸ਼ਕਲ ਨਾਲ ਲਗਪਗ 25 ਸੈਂਟੀਮੀਟਰ ਬਰਫ਼ਬਾਰੀ ਹੋਈ ਹੈ। ਇਹ ਬੇਹੱਦ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਸ਼ਹਿਰ ਨੇ ਪਿਛਲੇ 35 ਸਾਲਾਂ ਵਿੱਚ ਕਦੇ ਵੀ ਲਗਾਤਾਰ ਤਿੰਨ ਸੁੱਕੀ ਸਰਦੀਆਂ ਨਹੀਂ ਦੇਖੀਆਂ। ਇਹ ਕੋਈ ਨਹੀਂ ਜਾਣਦਾ ਹੈ ਕਿ ਇਹ ਮਹਿਜ਼ ਮੌਸਮ ਚੱਕਰ ਵਿੱਚ ਗੜਬੜ ਹੈ ਜਾਂ ਸ਼ਿਮਲਾ ’ਚ ਬਰਫ਼ਬਾਰੀ ਦੇ ਅੰਤ ਦੀ ਸ਼ੁਰੂਆਤ ਹੈ। ਸ਼ਿਮਲਾ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਘੱਟ ਹੋ ਰਹੀ ਬਰਫ਼ਬਾਰੀ ਤੋਂ ਮੌਸਮ ਵਿਭਾਗ ਦੇ ਅਧਿਕਾਰੀ ਵੀ ਚਿੰਤਤ ਹਨ। ਪਿਛਲੀ ਸਦੀ ਦੇ ਆਖ਼ਰੀ ਦਹਾਕੇ ਵਿੱਚ 1991 ਤੋਂ 2000 ਤੱਕ ਸ਼ਹਿਰ ਵਿੱਚ ਕੁੱਲ 1332 ਸੈਂਟੀਮੀਟਰ ਬਰਫ਼ਬਾਰੀ ਹੋਈ ਸੀ, ਮਤਲਬ ਹਰੇਕ ਸਾਲ ਔਸਤ 133 ਸੈਂਟੀਮੀਟਰ ਬਰਫ਼ਬਾਰੀ ਹੋਈ ਸੀ। ਪਿਛਲੇ ਦਹਾਕੇ ਵਿੱਚ 2011 ਤੋਂ 2020 ਤੱਕ ਸ਼ਹਿਰ ਵਿੱਚ 809 ਸੈਂਟੀਮੀਟਰ ਬਰਫ਼ਬਾਰੀ ਹੋਈ, ਮਤਲਬ ਹਰੇਕ ਸਾਲ ਔਸਤ 80 ਸੈਂਟੀਮੀਟਰ ਬਰਫ਼ ਪਈ। ਮੌਜੂਦਾ ਦਹਾਕੇ ਦੀਆਂ ਪਹਿਲੀਆਂ ਪੰਜ ਸਰਦੀਆਂ ਵਿੱਚ ਪ੍ਰਤੀ ਸਾਲ ਔਸਤ ਬਰਫ਼ਬਾਰੀ ਘੱਟ ਕੇ ਲਗਪਗ 50 ਸੈਂਟੀਮੀਟਰ ਰਹਿ ਗਈ ਹੈ।

ਗਲੋਬਲ ਵਾਰਮਿੰਗ, ਵਾਹਨਾਂ ਦੀ ਵਧਦੀ ਗਿਣਤੀ ਤੇ ਸ਼ਹਿਰੀਕਰਨ ਹੋ ਸਕਦੇ ਨੇ ਕਾਰਨ: ਮੌਸਮ ਵਿਗਿਆਨੀ

ਸ਼ਿਮਲਾ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਕੁਲਦੀਪ ਸ੍ਰੀਵਾਸਤਵ ਨੇ ਦੱਸਿਆ ਕਿ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਕੁਝ ਦਹਾਕਿਆਂ ਤੋਂ ਸ਼ਿਮਲਾ ’ਚ ਬਰਫ਼ਬਾਰੀ ਘੱਟ ਹੋ ਰਹੀ ਹੈ। ਮੋਟੇ ਤੌਰ ’ਤੇ ਇਸ ਦਾ ਕਾਰਨ ਗਲੋਬਲ ਵਾਰਮਿੰਗ, ਸੜਕ ’ਤੇ ਵਾਹਨਾਂ ਦੀ ਵਧਦੀ ਗਿਣਤੀ ਅਤੇ ਤੇਜ਼ੀ ਨਾਲ ਵਧ ਰਿਹਾ ਸ਼ਹਿਰੀਕਰਨ ਹੋ ਸਕਦੇ ਹਨ। ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ, ਗਲੋਬਲ ਵਾਰਮਿੰਗ ਦੇ ਨਾਲ-ਨਾਲ ਵਾਹਨਾਂ ਦੀ ਵਧਦੀ ਗਿਣਤੀ ਅਤੇ ਸ਼ਹਿਰੀਕਰਨ ਵਰਗੇ ਸਥਾਨਕ ਕਾਰਕ ਵੀ ਵਾਤਾਵਰਨ ਨੂੰ ਗਰਮ ਕਰ ਰਹੇ ਹਨ। ਜਿੱਥੇ ਸ਼ਹਿਰ ਕੰਕਰੀਟ ਦੇ ਜੰਗਲਾਂ ਵਿੱਚ ਤਬਦੀਲ ਹੋ ਗਿਆ ਹੈ, ਉੱਥੇ ਸੂਬੇ ’ਚ ਹਰੇਕ ਸਾਲ ਇਕ ਲੱਖ ਤੋਂ ਜ਼ਿਆਦਾ ਨਵੇਂ ਵਾਹਨ ਸੜਕ ’ਤੇ ਉਤਰਦੇ ਹਨ। ਸੂਬੇ ਵਿੱਚ ਪਹਿਲਾਂ ਤੋਂ 22 ਲੱਖ ਤੋਂ ਵੱਧ ਵਾਹਨ ਰਜਿਸਟਰਡ ਹਨ।

Advertisement
×