ਰਿਲਾਇੰਸ ਡਿਫੈਂਸ ਵੱਲੋਂ ਅਮਰੀਕੀ ਕੰਪਨੀ ਕੋਸਟਲ ਮੈਕੇਨਿਕਸ ਨਾਲ ਸਮਝੌਤਾ
ਨਵੀਂ ਦਿੱਲੀ: ਰਿਲਾਇੰਸ ਡਿਫੈਂਸ ਲਿਮਟਿਡ ਨੇ ਕੋਸਟਲ ਮੈਕੇਨਿਕਸ ਇੰਕ ਨਾਲ ਸਮਝੌਤਾ ਸਹੀਬੰਦ ਕੀਤਾ ਹੈ। ਇਸ ਸਮਝੌਤੇ ਨਾਲ ਦੋਵਾਂ ਕੰਪਨੀਆਂ ਨੂੰ ਭਾਰਤ ’ਚ 20 ਹਜ਼ਾਰ ਕਰੋੜ ਰੁਪਏ ਰੱਖਿਆ ਸਾਜ਼ੋ ਸਾਮਾਨ ਦੇ ਰੱਖ-ਰਖਾਅ, ਮੁਰੰਮਤ ਤੇ ਹੋਰ ਬਾਜ਼ਾਰਾਂ ਦਾ ਲਾਭ ਲੈਣ ’ਚ ਮਦਦ...
Advertisement
ਨਵੀਂ ਦਿੱਲੀ: ਰਿਲਾਇੰਸ ਡਿਫੈਂਸ ਲਿਮਟਿਡ ਨੇ ਕੋਸਟਲ ਮੈਕੇਨਿਕਸ ਇੰਕ ਨਾਲ ਸਮਝੌਤਾ ਸਹੀਬੰਦ ਕੀਤਾ ਹੈ। ਇਸ ਸਮਝੌਤੇ ਨਾਲ ਦੋਵਾਂ ਕੰਪਨੀਆਂ ਨੂੰ ਭਾਰਤ ’ਚ 20 ਹਜ਼ਾਰ ਕਰੋੜ ਰੁਪਏ ਰੱਖਿਆ ਸਾਜ਼ੋ ਸਾਮਾਨ ਦੇ ਰੱਖ-ਰਖਾਅ, ਮੁਰੰਮਤ ਤੇ ਹੋਰ ਬਾਜ਼ਾਰਾਂ ਦਾ ਲਾਭ ਲੈਣ ’ਚ ਮਦਦ ਮਿਲੇਗੀ। ਕੋਸਟਲ ਮੈਕੇਨਿਕਸ ਅਮਰੀਕੀ ਰੱਖਿਆ ਵਿਭਾਗ ਦੀ ਅਧਿਕਾਰਤ ਠੇਕੇਦਾਰ ਹੈ। ਰਿਲਾਇੰਸ ਇਨਫਰਾਸਟਰੱਕਚਰ ਨੇ ਬਿਆਨ ’ਚ ਕਿਹਾ ਕਿ ਇਹ ਭਾਈਵਾਲੀ ਭਾਰਤੀ ਹਥਿਆਰਬੰਦ ਬਲਾਂ ਲਈ ਸਹੂਲਤਾਂ ਮੁਹੱਈਆ ਕਰਨ ’ਤੇ ਧਿਆਨ ਦੇਵੇਗੀ। ਇਸ ਤਹਿਤ 100 ਤੋਂ ਵੱਧ ਜੈਗੁਆਰ ਲੜਾਕੂ ਜਹਾਜ਼, ਸੌ ਤੋਂ ਵੱਧ ਮਿੱਗ-29 ਲੜਾਕੂ ਜਹਾਜ਼, ਅਪਾਚੇ ਅਟੈਕ ਹੈਲੀਕਾਪਟਰ ਦਾ ਬੇੜਾ, ਐੱਲ-70 ਏਅਰ ਡਿਫੈਂਸ ਗੰਨ ਤੇ ਹੋਰ ਅਹਿਮ ਪ੍ਰਣਾਲੀਆਂ ਵੱਲ ਧਿਆਨ ਕੇਂਦਰਿਤ ਕੀਤਾ ਜਾਵੇਗਾ, ਜਿਨ੍ਹਾਂ ਨੂੰ ਲੰਮੇ ਸਮੇਂ ਦੇ ਰੱਖ-ਰਖਾਅ ਤੇ ਆਧੁਨਿਕੀਕਰਨ ਦੀ ਲੋੜ ਹੈ। -ਪੀਟੀਆਈ
Advertisement
Advertisement
×