ਪਟੌਦੀ ਪਰਿਵਾਰ ਦੀ ਜੱਦੀ ਜਾਇਦਾਦ ਮਾਮਲੇ ’ਚ ਮੁੜ ਸੁਣਵਾਈ ਦੇ ਹੁਕਮ
ਜਬਲਪੁਰ: ਅਦਾਕਾਰ ਸੈਫ ਅਲੀ ਖਾਨ ਤੇ ਉਨ੍ਹਾਂ ਦੇ ਪਰਿਵਾਰ ਨੂੰ ਝਟਕਾ ਦਿੰਦਿਆਂ ਮੱਧ ਪ੍ਰਦੇ਼ਸ ਹਾਈ ਕੋਰਟ ਨੇ ਜੱਦੀ ਜਾਇਦਾਦ ਮਾਮਲੇ ’ਚ ਦੋ ਦਹਾਕੇ ਪਹਿਲਾਂ ਸੁਣਾਏ ਗਏ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਖਾਰਜ ਕਰ ਦਿੱਤਾ ਅਤੇ ਮਾਮਲੇ ਦੀ ਮੁੜ ਤੋਂ ਸੁਣਵਾਈ...
Advertisement
ਜਬਲਪੁਰ: ਅਦਾਕਾਰ ਸੈਫ ਅਲੀ ਖਾਨ ਤੇ ਉਨ੍ਹਾਂ ਦੇ ਪਰਿਵਾਰ ਨੂੰ ਝਟਕਾ ਦਿੰਦਿਆਂ ਮੱਧ ਪ੍ਰਦੇ਼ਸ ਹਾਈ ਕੋਰਟ ਨੇ ਜੱਦੀ ਜਾਇਦਾਦ ਮਾਮਲੇ ’ਚ ਦੋ ਦਹਾਕੇ ਪਹਿਲਾਂ ਸੁਣਾਏ ਗਏ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਖਾਰਜ ਕਰ ਦਿੱਤਾ ਅਤੇ ਮਾਮਲੇ ਦੀ ਮੁੜ ਤੋਂ ਸੁਣਵਾਈ ਕਰਨ ਦਾ ਹੁਕਮ ਦਿੱਤਾ ਹੈ। ਸੈਫ ਅਲੀ ਖਾਨ ਤੇ ਉਸ ਦੇ ਪਰਿਵਾਰ ਨੂੰ ਭੋਪਾਲ ਦੇ ਸਾਬਕਾ ਸ਼ਾਸਕਾਂ ਦੀ 15 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਵਿਰਾਸਤ ’ਚ ਮਿਲੀ ਸੀ। 30 ਜੂਨ ਨੂੰ ਦਿੱਤੇ ਹੁਕਮਾਂ ’ਚ ਜਸਟਿਸ ਸੰਜੈ ਦਿਵੇਦੀ ਦੇ ਸਿੰਗਲ ਬੈਂਚ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਤੇ ਡਿਕਰੀ ਨੂੰ ਖਾਰਜ ਕਰ ਦਿੱਤਾ, ਜਿਸ ’ਚ ਪਟੌਦੀ (ਸੈਫ ਅਲੀ ਖਾਨ, ਉਨ੍ਹਾਂ ਦੀ ਮਾਂ ਸ਼ਰਮਿਲਾ ਟੈਗੋਰ ਤੇ ਉਨ੍ਹਾਂ ਦੀਆਂ ਦੋ ਭੈਣਾਂ ਸੋਹਾ ਤੇ ਸਬਾ) ਨੂੰ ਜਾਇਦਾਦਾਂ ਮਾਲਕ ਮੰਨਿਆ ਗਿਆ ਸੀ। -ਪੀਟੀਆਈ
Advertisement
Advertisement
×