DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਾਜਨਾਥ ਵੱਲੋਂ ਅਰਜਨਟੀਨਾ ਦੇ ਰੱਖਿਆ ਮੰਤਰੀ ਨਾਲ ਮੁਲਾਕਾਤ

ਦੋਵਾਂ ਆਗੂਆਂ ਨੇ ਰੱਖਿਆ ਖੇਤਰ ਵਿਚ ਉਦਯੋਗਿਕ ਭਾਈਵਾਲੀ ਵਧਾਉਣ ’ਤੇ ਕੀਤੀ ਚਰਚਾ
  • fb
  • twitter
  • whatsapp
  • whatsapp
featured-img featured-img
ਅਰਜਨਟੀਨਾ ਦੇ ਆਪਣੇ ਹਮਰੁਤਬਾ ਜੌਰਜ ਅੈਨਰੀਕ ਨੂੰ ਮਿਲਦੇ ਹੋਏ ਰਾਜਨਾਥ ਸਿੰਘ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 18 ਜੁਲਾਈ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਇੱਥੇ ਅਰਜਨਟੀਨਾ ਦੇ ਆਪਣੇ ਹਮਰੁਤਬਾ ਜੌਰਜ ਐਨਰੀਕ ਤਈਆਨਾ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਇਸ ਮੌਕੇ ਰੱਖਿਆ ਖੇਤਰ ਵਿਚ ਉਦਯੋਗਿਕ ਭਾਈਵਾਲੀ ਵਧਾਉਣ ’ਤੇ ਚਰਚਾ ਕੀਤੀ। ਅਰਜਨਟੀਨਾ ਉਨ੍ਹਾਂ ਕੁਝ ਮੁਲਕਾਂ ਵਿਚੋਂ ਇਕ ਹੈ ਜਿਸ ਨੇ ਭਾਰਤ ਦੇ ਹਲਕੇ ਤੇਜਸ ਲੜਾਕੂ ਜਹਾਜ਼ ਖ਼ਰੀਦਣ ਵਿਚ ਦਿਲਚਸਪੀ ਦਿਖਾਈ ਹੈ। ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਸ ਮਾਮਲੇ ਬਾਰੇ ਗੱਲਬਾਤ ਹੋਈ ਹੈ ਜਾਂ ਨਹੀਂ। ਰੱਖਿਆ ਮੰਤਰਾਲੇ ਨੇ ਕਿਹਾ ਕਿ ਦੋਵਾਂ ਮੰਤਰੀਆਂ ਨੇ ਪਹਿਲਾਂ ਤੋਂ ਜਾਰੀ ਰੱਖਿਆ ਤਾਲਮੇਲ ਉਤੇ ਚਰਚਾ ਕੀਤੀ ਹੈ। ਇਸ ਤੋਂ ਪਹਿਲਾਂ ਭਾਰਤ ਆਏ ਅਰਜਨਟੀਨਾ ਦੇ ਰੱਖਿਆ ਮੰਤਰੀ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਉਹ ਭਾਰਤ ਦੇ ਚਾਰ ਦਿਨਾਂ ਦੇ ਦੌਰੇ ਉਤੇ ਹਨ। ਇਕ ਟਵਿੱਟਰ ਪੋਸਟ ਵਿਚ ਰਾਜਨਾਥ ਨੇ ਕਿਹਾ ਕਿ ਉਨ੍ਹਾਂ ਜੌਰਜ ਨਾਲ ਭਾਰਤ-ਅਰਜਨਟੀਨਾ ਦੇ ਦੁਵੱਲੇ ਰਿਸ਼ਤੇ ਮਜ਼ਬੂਤ ਕਰਨ ਅਤੇ ਰੱਖਿਆ ਤਾਲਮੇਲ ਵਧਾਉਣ ਬਾਰੇ ਗੱਲਬਾਤ ਕੀਤੀ ਹੈ। ਅਰਜਨਟੀਨਾ ਦੇ ਰੱਖਿਆ ਮੰਤਰੀ ਅੱਜ ‘ਬ੍ਰਹਮੋਸ ਏਅਰੋਸਪੇਸ’ ਵੀ ਗਏ। ਉਹ ਬੰਗਲੂਰੂ ਵੀ ਜਾਣਗੇ ਜਿੱਥੇ ਉਹ ‘ਐਚਏਐਲ’ ਦਾ ਦੌਰਾ ਕਰਨਗੇ। ਉੱਥੇ ਉਹ ਰੱਖਿਆ ‘ਸਟਾਰਟ-ਅੱਪਸ’ ਦੇ ਪ੍ਰਤੀਨਿਧੀਆਂ ਨੂੰ ਵੀ ਮਿਲਣਗੇ। ਭਾਰਤ ਤੇ ਅਰਜਨਟੀਨਾ ਦਰਮਿਆਨ ਰਣਨੀਤਕ ਭਾਈਵਾਲੀ 2019 ਵਿਚ ਕਾਇਮ ਹੋਈ ਸੀ। ਉਸ ਵੇਲੇ ਦੋਵਾਂ ਮੁਲਕਾਂ ਵਿਚਾਲੇ ਰੱਖਿਆ ਤਾਲਮੇਲ ਲਈ ਸਮਝੌਤਾ ਵੀ ਹੋਇਆ ਸੀ। -ਪੀਟੀਆਈ

Advertisement

Advertisement
×