ਮੋਦੀ ਸਰਕਾਰ ਨੇ ਮਨਰੇਗਾ ਦੀ ਜਾਨ ਕੱਢੀ, 7 ਕਰੋੜ ਤੋਂ ਵੱਧ ਕਾਰਡ ਰੱਦ ਕੀਤੇ: ਖੜਗੇ
ਨਵੀਂ ਦਿੱਲੀ, 23 ਅਗਸਤ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੇਂਦਰ ਸਰਕਾਰ ’ਤੇ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਕਾਨੂੰਨ (ਮਨਰੇਗਾ) ਪ੍ਰਤੀ ਉਦਾਸੀਨ ਰਵੱਈਆ ਅਪਣਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮਨਰੇਗਾ ਦੀ ਮੌਜੂਦਾ ਸਥਿਤੀ ਪੇਂਡੂ ਭਾਰਤ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
Advertisement
ਨਵੀਂ ਦਿੱਲੀ, 23 ਅਗਸਤ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੇਂਦਰ ਸਰਕਾਰ ’ਤੇ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਕਾਨੂੰਨ (ਮਨਰੇਗਾ) ਪ੍ਰਤੀ ਉਦਾਸੀਨ ਰਵੱਈਆ ਅਪਣਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮਨਰੇਗਾ ਦੀ ਮੌਜੂਦਾ ਸਥਿਤੀ ਪੇਂਡੂ ਭਾਰਤ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ਰੇਆਮ ਵਿਸ਼ਵਾਸਘਾਤ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਸੱਤ ਕਰੋੜ ਤੋਂ ਵੱਧ ਮਜ਼ਦੂਰਾਂ ਦੇ ਜੌਬ ਕਾਰਡ ਰੱਦ ਕਰ ਦਿੱਤੇ ਹਨ। ਐਕਸ ’ਤੇ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 13.3 ਕਰੋੜ ਸਰਗਰਮ ਵਰਕਰ ਹਨ, ਜੋ ਘੱਟ ਉਜਰਤਾਂ, ਬਹੁਤ ਘੱਟ ਕੰਮਕਾਜੀ ਦਿਨਾਂ ਅਤੇ ਜੌਬ ਕਾਰਡਾਂ ਨੂੰ ਰੱਦ ਕਰਨ ਦੀ ਸਮੱਸਿਆ ਦੇ ਬਾਵਜੂਦ ਮਨਰੇਗਾ 'ਤੇ ਨਿਰਭਰ ਹਨ। ਸਾਲ 2005 ਵਿੱਚ ਅੱਜ ਦੇ ਦਿਨ ਸਾਡੀ ਕਾਂਗਰਸ-ਯੂਪੀਏ ਸਰਕਾਰ ਨੇ ਪੇਂਡੂ ਭਾਰਤ ਵਿੱਚ ਕਰੋੜਾਂ ਲੋਕਾਂ ਲਈ 'ਕੰਮ ਕਰਨ ਦਾ ਅਧਿਕਾਰ' ਲਾਗੂ ਕੀਤਾ ਸੀ।’
Advertisement
Advertisement
×