ਖੜਗੇ ਨੇ ‘ਪਰੀਕਸ਼ਾ ਪੇ ਚਰਚਾ’ ਵਰਗੇ ਪ੍ਰੋਗਰਾਮਾਂ ’ਤੇ ਚੁੱਕੇ ਸਵਾਲ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਸਰਕਾਰੀ ਸਰਵੇਖਣ ਦਾ ਹਵਾਲਾ ਦਿੰਦਿਆਂ ਸਕੂਲੀ ਵਿਦਿਆਰਥੀਆਂ ਦੇ ਮਾੜੇ ਨਤੀਜਿਆਂ ਅਤੇ ਪ੍ਰਧਾਨ ਮੰਤਰੀ ਦੇ ‘ਪਰੀਕਸ਼ਾ ਪੇ ਚਰਚਾ’ ਅਤੇ ‘ਐਗਜ਼ਾਮ ਵਾਰੀਅਰਜ਼’ ਵਰਗੇ ਪ੍ਰੋਗਰਾਮਾਂ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸ਼ਬਦ ਅਤੇ ਸਵੈ-ਪ੍ਰਚਾਰ ਪ੍ਰੋਗਰਾਮ ਭਾਰਤ ਵਿੱਚ ਸਿੱਖਿਆ ਦੀ ਅਸਲ ਸਥਿਤੀ ਦਰਸਾਉਣ ਵਾਲੇ ਸਪੱਸ਼ਟ ਸੂਚਕਾਂ ਨੂੰ ਲੁਕਾ ਨਹੀਂ ਸਕਦੇ। ਉਨ੍ਹਾਂ ਸਰਕਾਰ ’ਤੇ ਉਦਾਸੀਨ ਰਵੱਈਆ ਅਪਣਾਉਣ ਦਾ ਦੋਸ਼ ਵੀ ਲਾਇਆ। ਖੜਗੇ ਨੇ ਐਕਸ ’ਤੇ ਕਿਹਾ, ‘ਪਰੀਕਸ਼ਾ ਪੇ ਚਰਚਾ’ ਅਤੇ ‘ਐਗਜ਼ਾਮ ਵਾਰੀਅਰਜ਼’ ਵਰਗੇ ਚਰਚਿਤ ਸ਼ਬਦ ਅਤੇ ਸਵੈ-ਪ੍ਰਚਾਰ ਪ੍ਰੋਗਰਾਮ ਭਾਰਤ ਵਿੱਚ ਸਿੱਖਿਆ ਦੀ ਅਸਲ ਸਥਿਤੀ ਨੂੰ ਦਰਸਾਉਂਦੇ ਇਨ੍ਹਾਂ ਚਿੰਤਾਜਨਕ ਸੂਚਕਾਂ ਨੂੰ ਨਹੀਂ ਲੁਕਾ ਸਕਦੇ। ਵਿਆਪਕ ਉਦਾਸੀਨਤਾ ਕਾਰਨ ਸਿੱਖਣ ਦਾ ਪੱਧਰ ਡਿੱਗ ਰਿਹਾ ਹੈ।’ ਪੋਸਟ ਵਿੱਚ ਕਾਂਗਰਸ ਪ੍ਰਧਾਨ ਨੇ ਸਿੱਖਿਆ ਮੰਤਰਾਲੇ ਵੱਲੋਂ ਕੀਤੇ ਗਏ ‘ਪਰਖ ਰਾਸ਼ਟਰੀ ਸਰਵੇਖਣ 2024’ ਦੇ ਨਤੀਜੇ ਬਾਰੇ ਵੀਡੀਓ ਵੀ ਸਾਂਝੀ ਕੀਤੀ ਹੈ। -ਪੀਟੀਆਈ