ਚਿਲੀ ’ਚ ਭਾਰਤੀ ਸਾਈਕਲਿਸਟ ਦੀ ਹਾਦਸੇ ਵਿੱਚ ਮੌਤ
ਸੈਂਟੀਆਗੋ, 13 ਫਰਵਰੀ ਸਾਈਕਲ ’ਤੇ ਦੱਖਣੀ ਅਮਰੀਕਾ ’ਚ ਸਭ ਤੋਂ ਤੇਜ਼ 10 ਹਜ਼ਾਰ ਕਿਲੋਮੀਟਰ ਦੀ ਯਾਤਰਾ ਦਾ ਵਿਸ਼ਵ ਰਿਕਾਰਡ ਤੋੜਨ ਦੀ ਕੋਸ਼ਿਸ਼ ਦੌਰਾਨ ਚਿਲੀ ’ਚ ਇੱਕ 35 ਸਾਲਾ ਭਾਰਤੀ ਸਾਈਕਲਿਸਟ ਦੀ ਇੱਕ ਵਾਹਨ ਦੀ ਲਪੇਟ ’ਚ ਆਉਣ ਕਾਰਨ ਮੌਤ ਹੋ...
Advertisement
ਸੈਂਟੀਆਗੋ, 13 ਫਰਵਰੀ
ਸਾਈਕਲ ’ਤੇ ਦੱਖਣੀ ਅਮਰੀਕਾ ’ਚ ਸਭ ਤੋਂ ਤੇਜ਼ 10 ਹਜ਼ਾਰ ਕਿਲੋਮੀਟਰ ਦੀ ਯਾਤਰਾ ਦਾ ਵਿਸ਼ਵ ਰਿਕਾਰਡ ਤੋੜਨ ਦੀ ਕੋਸ਼ਿਸ਼ ਦੌਰਾਨ ਚਿਲੀ ’ਚ ਇੱਕ 35 ਸਾਲਾ ਭਾਰਤੀ ਸਾਈਕਲਿਸਟ ਦੀ ਇੱਕ ਵਾਹਨ ਦੀ ਲਪੇਟ ’ਚ ਆਉਣ ਕਾਰਨ ਮੌਤ ਹੋ ਗਈ। ਇਹ ਜਾਣਕਾਰੀ ਮੀਡੀਆ ਰਿਪੋਰਟਾਂ ’ਚ ਦਿੱਤੀ ਗਈ। ਸਥਾਨਕ ਰੇਡੀਓ ਪੌਲਿਨਾ ਦੀ ਰਿਪੋਰਟ ਅਨੁਸਾਰ ਮੋਹਿਤ ਕੋਹਲੀ ਨਾਂ ਦੇ ਇਸ ਸਾਈਕਲਿਸਟ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 8.30 ਵਜੇ ਪੋਜ਼ੋ ਅਲਮੋਂਟੇ ਕਮਿਊਨ ਦੇ ਰੂਟ ਨੰਬਰ ਪੰਜ ’ਤੇ ਇੱਕ ਮਿਨੀ ਬੱਸ ਨੇ ਦਰੜ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਕੋਹਲੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਂਚ ਅਧਿਕਾਰੀਆਂ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਜਾਂਚ ਕੀਤੀ ਅਤੇ ਦੱਸਿਆ ਕਿ ਇਹ ਮੌਤ ਹਾਦਸੇ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ ਮੋਹਿਤ ਕੋਹਲੀ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। -ਪੀਟੀਆਈ
Advertisement
Advertisement
×