ਹਿਮਾਚਲ ਪ੍ਰਦੇਸ਼: ਚੰਬਾ ਜ਼ਿਲ੍ਹੇ ’ਚ ਐੱਮਯੂਵੀ ਖੱਡ ’ਚ ਡਿੱਗਣ ਕਾਰਨ 4 ਮੌਤਾਂ ਤੇ 7 ਜ਼ਖ਼ਮੀ
ਚੰਬਾ, 28 ਅਗਸਤ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਭਰਮੌਰ-ਭਰਮਣੀ ਮਾਤਾ ਸੜਕ 'ਤੇ ਅੱਜ ਮਨੀਮਹੇਸ਼ ਜਾ ਰਹੇ ਐੱਮਯੂਵੀ ਦੇ ਖੱਡ 'ਚ ਡਿੱਗਣ ਕਾਰਨ ਚਾਰ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਸੱਤ ਜ਼ਖਮੀ ਹੋ ਗਏ। ਭਰਮੌਰ ਪੁਲੀਸ ਦੇ ਅਧਿਕਾਰੀ ਨੇ ਦੱਸਿਆ...
Advertisement
ਚੰਬਾ, 28 ਅਗਸਤ
ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਭਰਮੌਰ-ਭਰਮਣੀ ਮਾਤਾ ਸੜਕ 'ਤੇ ਅੱਜ ਮਨੀਮਹੇਸ਼ ਜਾ ਰਹੇ ਐੱਮਯੂਵੀ ਦੇ ਖੱਡ 'ਚ ਡਿੱਗਣ ਕਾਰਨ ਚਾਰ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਸੱਤ ਜ਼ਖਮੀ ਹੋ ਗਏ। ਭਰਮੌਰ ਪੁਲੀਸ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 65 ਕਿਲੋਮੀਟਰ ਦੂਰ ਕਲੋਟੀ ਵਿਖੇ ਸਵੇਰੇ 9 ਵਜੇ ਹੋਇਆ। ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਜ਼ਖ਼ਮੀਆਂ ਨੂੰ ਬਚਾਉਣ ਲਈ ਮੌਕੇ 'ਤੇ ਪਹੁੰਚ ਗਏ। ਪੁਲੀਸ ਅਤੇ ਹੋਮ ਗਾਰਡ ਦੇ ਜਵਾਨਾਂ ਸਮੇਤ ਐਮਰਜੰਸੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਭਰਮੌਰ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ।
Advertisement
Advertisement
×