ਜੀਐੱਸਟੀ ਮਾਲੀਆ ਰਿਕਾਰਡ 22.08 ਲੱਖ ਕਰੋੜ ਰੁਪਏ ਤੱਕ ਪੁੱਜਾ
ਨਵੀਂ ਦਿੱਲੀ: ਜੀਐੱਸਟੀ ਮਾਲੀਆ ਪੰਜ ਸਾਲਾਂ ’ਚ ਦੁੱਗਣਾ ਹੋ ਕੇ ਵਿੱਤੀ ਸਾਲ 2024-25 ’ਚ 22.08 ਲੱਖ ਕਰੋੜ ਰੁਪਏ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ ਹੈ, ਜੋ ਵਿੱਤੀ ਸਾਲ 2020-21 ’ਚ 11.37 ਲੱਖ ਕਰੋੜ ਰੁਪਏ ਸੀ। ਅੱਜ ਜਾਰੀ ਸਰਕਾਰੀ...
Advertisement
ਨਵੀਂ ਦਿੱਲੀ: ਜੀਐੱਸਟੀ ਮਾਲੀਆ ਪੰਜ ਸਾਲਾਂ ’ਚ ਦੁੱਗਣਾ ਹੋ ਕੇ ਵਿੱਤੀ ਸਾਲ 2024-25 ’ਚ 22.08 ਲੱਖ ਕਰੋੜ ਰੁਪਏ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ ਹੈ, ਜੋ ਵਿੱਤੀ ਸਾਲ 2020-21 ’ਚ 11.37 ਲੱਖ ਕਰੋੜ ਰੁਪਏ ਸੀ। ਅੱਜ ਜਾਰੀ ਸਰਕਾਰੀ ਅੰਕੜਿਆਂ ਅਨੁਸਾਰ ਕੁੱਲ ਜੀਐੱਸਟੀ ਮਾਲੀਆ 2024-25 ’ਚ 22.08 ਲੱਖ ਕਰੋੜ ਰੁਪਏ ਦੇ ਆਪਣੇ ਸਭ ਤੋਂ ਉੱਚੇ ਪੱਧਰ ਤੱਕ ਪਹੁੰਚ ਗਿਆ ਹੈ ਜੋ ਪਿਛਲੇ ਵਿੱਤੀ ਸਾਲ ਮੁਕਾਬਲੇ 9.4 ਫੀਸਦ ਵੱਧ ਹੈ। ਵਿੱਤੀ ਸਾਲ 2024-25 ’ਚ ਔਸਤਨ ਮਹੀਨਾਵਾਰ ਮਾਲੀਆ 1.84 ਲੱਖ ਕਰੋੜ ਰੁਪਏ ਰਿਹਾ ਜੋ 2023-24 ’ਚ 1.68 ਅਤੇ 2021-22 ’ਚ 1.51 ਲੱਖ ਕਰੋੜ ਰੁਪਏ ਸੀ। -ਪੀਟੀਆਈ
Advertisement
Advertisement
×