ਐਲਵਿਸ਼ ਯਾਦਵ ਦੇ ‘ਝੂਠੇ’ ਦਾਅਵਿਆਂ ’ਤੇ ਐੱਫਆਈਆਰ ਦਰਜ
ਜੈਪੁਰ, 12 ਫਰਵਰੀ ਯੂਟਿਊਬਰ ਐਲਵਿਸ਼ ਯਾਦਵ ਵੱਲੋਂ ਗੁੰਮਰਾਹਕੁਨ ਵੀਡੀਓ ਪੋਸਟ ਕਰਨ ’ਤੇ ਪੁਲੀਸ ਨੇ ਐੱਫਆਈਆਰ ਦਰਜ ਕੀਤੀ ਹੈ। ਅਧਿਕਾਰੀਆਂ ਮੁਤਾਬਕ ਐਲਵਿਸ਼ ਨੇ ‘ਝੂਠਾ’ ਦਾਅਵਾ ਕੀਤਾ ਸੀ ਕਿ ਜੈਪੁਰ ’ਚ ਗਾਣੇ ਦੇ ਵੀਡੀਓ ਸ਼ੂਟ ਲਈ ਰਾਜਸਥਾਨ ਪੁਲੀਸ ਵੱਲੋਂ ਉਸ ਨੂੰ ਸੁਰੱਖਿਆ...
Advertisement
ਜੈਪੁਰ, 12 ਫਰਵਰੀ
ਯੂਟਿਊਬਰ ਐਲਵਿਸ਼ ਯਾਦਵ ਵੱਲੋਂ ਗੁੰਮਰਾਹਕੁਨ ਵੀਡੀਓ ਪੋਸਟ ਕਰਨ ’ਤੇ ਪੁਲੀਸ ਨੇ ਐੱਫਆਈਆਰ ਦਰਜ ਕੀਤੀ ਹੈ। ਅਧਿਕਾਰੀਆਂ ਮੁਤਾਬਕ ਐਲਵਿਸ਼ ਨੇ ‘ਝੂਠਾ’ ਦਾਅਵਾ ਕੀਤਾ ਸੀ ਕਿ ਜੈਪੁਰ ’ਚ ਗਾਣੇ ਦੇ ਵੀਡੀਓ ਸ਼ੂਟ ਲਈ ਰਾਜਸਥਾਨ ਪੁਲੀਸ ਵੱਲੋਂ ਉਸ ਨੂੰ ਸੁਰੱਖਿਆ ਦਿੱਤੀ ਗਈ ਸੀ। ਪੁਲੀਸ ਨੇ ਇਹ ਦਾਅਵੇ ਖਾਰਜ ਕਰਦਿਆਂ ਕਿਹਾ ਹੈ ਕਿ ਯਾਦਵ ਨੂੰ ਸਰਕਾਰੀ ਤੌਰ ’ਤੇ ਕੋਈ ਸੁਰੱਖਿਆ ਨਹੀਂ ਦਿੱਤੀ ਗਈ ਹੈ। ਵੀਡੀਓ ’ਚ ਉਹ ਰਾਜਸਥਾਨ ਦੇ ਸਾਬਕਾ ਮੰਤਰੀ ਪ੍ਰਤਾਪ ਸਿੰਘ ਖਚਰੀਆਵਾਸ ਦੇ ਪੁੱਤਰ ਕ੍ਰਿਸ਼ਨਵਰਧਨ ਸਿੰਘ ਖਚਰੀਆਵਾਸ ਨਾਲ ਸਫ਼ਰ ਕਰਦਾ ਦਿਖਾਈ ਦੇ ਰਿਹਾ ਹੈ। ਜੈਪੁਰ ਪੁਲੀਸ ਕਮਿਸ਼ਨਰ ਬੀਜੂ ਜੌਰਜ ਜੋਸੇਫ਼ ਨੇ ਕਿਹਾ ਕਿ ਯੂਟਿਊਬਰ ਨੂੰ ਕੋਈ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਗਈ ਸੀ। -ਪੀਟੀਆਈ
Advertisement
Advertisement
×