ਹਿਮਾਚਲ ਪ੍ਰਦੇਸ਼ ਦੇ ਪਾਉਂਟਾ ਸਾਹਿਬ ’ਚ ਬੱਦਲ ਫਟਣ ਕਾਰਨ ਪਰਿਵਾਰ ਦੇ 5 ਜੀਆਂ ਦੇ ਮਰਨ ਦਾ ਖ਼ਦਸ਼ਾ
ਨਾਹਨ, 10 ਅਗਸਤ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਪਿੰਡ ਵਿੱਚ ਬੱਦਲ ਫਟਣ ਕਾਰਨ ਢਹਿ ਢੇਰੀ ਹੋਏ ਮਕਾਨ ਦੇ ਮਲਬੇ ਹੇਠ ਪਰਿਵਾਰ ਦੇ ਪੰਜ ਮੈਂਬਰਾਂ ਦੇ ਦੱਬਣ ਦਾ ਖ਼ਦਸ਼ਾ ਹੈ। ਬੁੱਧਵਾਰ ਰਾਤ ਨੂੰ ਜ਼ਿਲ੍ਹੇ ਦੇ ਪਾਉਂਟਾ ਸਾਹਿਬ ਖੇਤਰ 'ਚ ਬੱਦਲ...
Advertisement
ਨਾਹਨ, 10 ਅਗਸਤ
ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਪਿੰਡ ਵਿੱਚ ਬੱਦਲ ਫਟਣ ਕਾਰਨ ਢਹਿ ਢੇਰੀ ਹੋਏ ਮਕਾਨ ਦੇ ਮਲਬੇ ਹੇਠ ਪਰਿਵਾਰ ਦੇ ਪੰਜ ਮੈਂਬਰਾਂ ਦੇ ਦੱਬਣ ਦਾ ਖ਼ਦਸ਼ਾ ਹੈ। ਬੁੱਧਵਾਰ ਰਾਤ ਨੂੰ ਜ਼ਿਲ੍ਹੇ ਦੇ ਪਾਉਂਟਾ ਸਾਹਿਬ ਖੇਤਰ 'ਚ ਬੱਦਲ ਫਟਿਆ ਅਤੇ ਮਲਾਗੀ ਦਦਿਆਤ ਪਿੰਡ 'ਚ ਕਈ ਘਰਾਂ 'ਚ ਪਾਣੀ ਵੜ ਗਿਆ। ਇਨ੍ਹਾਂ ਵਿੱਚੋਂ ਇੱਕ ਮਕਾਨ ਢਹਿ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਲੋਕ ਨਿਰਮਾਣ ਵਿਭਾਗ ਵਿੱਚ ਕੰਮ ਕਰਨ ਵਾਲੇ ਕੁਲਦੀਪ ਸਿੰਘ ਦਾ ਘਰ ਢਹਿ ਗਿਆ ਹੈ। ਮਲਬੇ ਵਿੱਚ ਕੁਲਦੀਪ ਸਿੰਘ, ਉਸ ਦੀ ਪਤਨੀ ਜੀਤੋ ਦੇਵੀ ਤੇ ਪਰਿਵਾਰ ਦੇ ਜੀਅ ਰਜਨੀ ਦੇਵੀ, ਨਿਤੇਸ਼ ਅਤੇ ਦੀਪਿਕਾ ਦੇ ਦਬੇ ਹੋਣ ਦਾ ਖ਼ਦਸ਼ਾ ਹੈ।
Advertisement
Advertisement
×